post

Jasbeer Singh

(Chief Editor)

National

ਬਿਜਲੀ ਖਪਤਕਾਰਾਂ ਨੂੰ ਉਤਰ ਪ੍ਰਦੇਸ਼ ਸਰਕਾਰ ਨੇ ਕੀਤੀ ਨਵੀਂ ਰਾਹਤ ਪ੍ਰਦਾਨ

post-img

ਬਿਜਲੀ ਖਪਤਕਾਰਾਂ ਨੂੰ ਉਤਰ ਪ੍ਰਦੇਸ਼ ਸਰਕਾਰ ਨੇ ਕੀਤੀ ਨਵੀਂ ਰਾਹਤ ਪ੍ਰਦਾਨ ਉਤਰ ਪ੍ਰਦੇਸ਼, 5 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਸਰਕਾਰ ਨੇ ਉਤਰ ਪ੍ਰਦੇਸ਼ ਵਿਚ ਬਿਜਲੀ ਖਪਤਕਾਰਾਂ ਨੂੰ ਇਕ ਨਵੀਂ ਰਾਹਤ ਪ੍ਰਦਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੀ ਨਵੀਂ ਰਾਹਤ ਪ੍ਰਦਾਨ ਕੀਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਪ੍ਰੀਪੇਡ ਸਮਾਰਟ ਮੀਟਰਾਂ ਨੂੰ ਲੈ ਕੇ ਆ ਰਹੀਆਂ ਲਗਾਤਾਰ ਸਿ਼ਕਾਇਤਾਂ ਤੋਂ ਬਾਅਦ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸਮੁੱਚੇ ਪ੍ਰੀਪੇਡ ਸਮਾਰਟ ਮੀਟਰ ਦੀ ਵਰਕਿੰਗ ਪੋਸਟਪੇਡ ਮੀਟਰਾਂ ਵਾਂਗ ਕਰ ਦਿੱਤੀ ਹੈ, ਇਸ ਦਾ ਮਤਲਬ ਹੈ ਕਿ ਹੁਣ ਖਪਤਕਾਰਾਂ ਨੂੰ ਬਿਜਲੀ ਵਰਤਣ ਤੋਂ ਪਹਿਲਾਂ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਮਹੀਨੇ ਦੇ ਅਖੀਰ ਵਿੱਚ ਬਿੱਲ ਆਵੇਗਾ । ਖਪਤਕਾਰ ਬਕਾਇਆ ਬਿੱਲ ਵੀ ਕਰਵਾ ਸਕਣਗੇ ਕਿਸ਼ਤਾਂ ਵਿਚ ਜਮ੍ਹਾ ਸਰਕਾਰ ਨੇ ਇੱਕ ਹੋਰ ਵੱਡੀ ਰਾਹਤ ਦਿੰਦਿਆਂ ਇਹ ਵੀ ਐਲਾਨ ਕੀਤਾ ਹੈ ਕਿ 30 ਅਪ੍ਰੈਲ ਤੱਕ ਦਾ ਜੋ ਵੀ ਬਕਾਇਆ ਬਿੱਲ ਹੈ, ਖਪਤਕਾਰ ਉਸ ਨੂੰ 10 ਆਸਾਨ ਕਿਸ਼ਤਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਥੇ ਹੀ ਬਸ ਨਹੀਂ ਸਮਾਰਟ ਮੀਟਰਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਮਈ ਅਤੇ ਜੂਨ ਮਹੀਨੇ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾਣਗੇ। ਜਿਹੜੇ ਖਪਤਕਾਰਾਂ ਦੇ ਪੋਸਟਪੇਡ ਮੀਟਰਾਂ ਨੂੰ ਪ੍ਰੀਪੇਡ ਵਿੱਚ ਬਦਲਿਆ ਗਿਆ ਸੀ ਅਤੇ ਉਹਨਾਂ ਦੀ ਸਕਿਓਰਿਟੀ ਵਾਪਸ ਕਰ ਦਿੱਤੀ ਗਈ ਸੀ ਹੁਣ ਉਹਨਾਂ ਤੋਂ ਇਹ ਸਿਕਿਓਰਿਟੀ ਇੱਕਮੁਸ਼ਤ ਨਾ ਲੈ ਕੇ ਚਾਰ ਆਸਾਨ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ ਤਾਂ ਜੋ ਆਮ ਜਨਤਾ `ਤੇ ਆਰਥਿਕ ਬੋਝ ਨਾ ਪਵੇ ।

Related Post

Instagram