ਕੋਲਕਾਤਾ ਗੁਹਾਟੀ ਵਿਚ ਚੱਲੇਗੀ ਵੰਦੇ ਭਾਰਤ ਸਲੀਪਰ ਟਰੇਨ ਨਵੀਂ ਦਿੱਲੀ, 2 ਜਨਵਰੀ 2026 : ਭਾਰਤ ਦੇਸ਼ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਕੋਲਕਾਤਾ ਅਤੇ ਗੁਹਾਟੀ ਵਿਚਾਲੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ। ਵੈਸ਼ਣਵ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਦੇ ਹਾਵੜਾ ਅਤੇ ਆਸਾਮ ਦੇ ਗੁਹਾਟੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਟਰੇਨ ਦਾ ਕਿਰਾਇਆ ਹਵਾਈ ਯਾਤਰਾ ਨਾਲੋਂ ਬਹੁਤ ਘੱਟ ਹੋਵੇਗਾ। 18 ਜਾਂ 19 ਜਨਵਰੀ ਦੇ ਲਾਗੇ ਸ਼ੁਰੂ ਹੋਣਗੀਆਂ ਸੇਵਾਵਾਂ ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਅਗਲੇ 15, 20 ਦਿਨਾਂ ਵਿਚ ਸੰਭਵ ਤੌਰ ’ਤੇ 18 ਜਾਂ 19 ਜਨਵਰੀ ਦੇ ਆਸ ਪਾਸ ਸ਼ੁਰੂ ਹੋ ਜਾਣਗੀਆਂ ।ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਅਤੇ ਸਭ ਕੁਝ ਸਪੱਸ਼ਟ ਹੈ। ਮੈਂ ਅਗਲੇ ਦੋ ਤਿੰਨ ਦਿਨਾਂ ਵਿਚ ਤਰੀਕ ਦਾ ਐਲਾਨ ਕਰਾਂਗਾ । ਵੈਸ਼ਣਵ ਨੇ ਕਿਹਾ ਕਿ ਗੁਹਾਟੀ ਹਾਵੜਾ ਹਵਾਈ ਯਾਤਰਾ ਦਾ* ਕਿਰਾਇਆ ਲੱਗਭਗ 6 ਹਜਾਰ ਤੋਂ 8 ਹਜ਼ਾਰ ਰੁਪਏ ਹੈ। ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ੋਚ ਥਰਡ ਏ. ਸੀ. ਦਾ ਕਿਰਾਇਆ ਭੋਜਨ ਸਮੇਤ ਲੱਗਭਗ 2,300 ਰੁਪਏ, ਸੈਕਿੰਡ ਏH ਸੀH ਦਾ ਲੱਗਭਗ 3 ਹਜ਼ਾਰ ਰੁਪਏ ਅਤੇ ਫਸਟ ਏH ਸੀH ਦਾ ਲੱਗਭਗ 3600 ਰੁਪਏ ਹੋਵੇਗਾ। ਇਹ ਕਿਰਾਏ ਮੱਧ ਵਰਗ ਨੂੰ ਧਿਆਨ ੋਚ ਰੱਖ ਕੇ ਤੈਅ ਕੀਤੇ ਗਏ ਹਨ।
