post

Jasbeer Singh

(Chief Editor)

ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਭਤੀਜ ਨੂੰਹ ਮੋਨਿਕਾ ਗੋਇਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

post-img

ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਭਤੀਜ ਨੂੰਹ ਮੋਨਿਕਾ ਗੋਇਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਵੱਖੋ-ਵੱਖ ਅਹੁਦੇਦਾਰਾਂ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ ਲਹਿਰਾਗਾਗਾ, 20 ਜੂਨ : ਕੈਬਨਿਟ ਮੰਤਰੀ ਪੰਜਾਬ ਐਡਵੋਕੇਟ ਬਰਿੰਦਰ ਗੋਇਲ ਦੀ ਭਤੀਜ ਨੂੰਹ ਅਧਿਆਪਕਾ ਮੋਨਿਕਾ ਗੋਇਲ ਪਿਛਲੇ ਦਿਨੀਂ ਅਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸਨ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੂੜ ਪੁਰਾਣ ਜੀ ਦੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਨਵੀਂ ਅਨਾਜ ਮੰਡੀ, ਲਹਿਰਾਗਾਗਾ ਵਿਖੇ ਹੋਈ ।ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ, ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਤੇ ਕੈਬਨਿਟ ਮੰਤਰੀ, ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ, ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ, ਵਿਜੇ ਸਿੰਗਲਾ ਵਿਧਾਇਕ ਮਾਨਸਾ, ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ, ਮੁਹੰਮਦ ਜਮੀਲ ਉਰਫ ਰਹਿਮਾਨ ਵਿਧਾਇਕ ਮਾਲੇਰਕੋਟਲਾ, ਲਾਭ ਸਿੰਘ ਉੱਗੋਕੇ ਵਿਧਾਇਕ ਭਦੌੜ, ਡਿੰਪੀ ਢਿੱਲੋਂ ਵਿਧਾਇਕ ਗਿੱਦੜਬਾਹਾ, ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ ਸ਼ਾਮਲ ਹੋਏ, ਜਿਨ੍ਹਾਂ ਨੇ ਜਿੱਥੇ ਵਿਛੜੀ ਰੂਹ ਨੂੰ ਸ਼ਰਧਾ ਪੁਸ਼ਪ ਅਰਪਿਤ ਕੀਤੇ, ਉੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਇਸ ਮੌਕੇ ਬਰਿੰਦਰ ਗੋਇਲ, ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਉਹ ਆਪਣੇ ਦਿਲ ਤੋਂ ਸਾਰੇ ਰਾਜਨੀਤਿਕ ਨੇਤਾਵਾਂ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਅਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਦੇ ਹਨ, ਕਿਉਂਕਿ ਦੁੱਖ ਵੰਡਾਉਣ ਨਾਲ ਦੁੱਖ ਘਟਦਾ ਹੈ।ਘਰ ਦੇ ਕਿਸੇ ਜਵਾਨ ਮੈਂਬਰ ਦੇ ਬੇਵਕਤੀ ਜਾਣ ਨਾਲ ਅਸਹਿ ਸੱਟ ਲੱਗੀ ਹੈ ਤੇ ਸਾਡੇ ਲੋਕ ਸਾਡੇ ਹਰ ਸੁੱਖ ਦੁੱਖ ਵਿੱਚ ਸ਼ਰੀਕ ਹੁੰਦੇ ਹਨ, ਜਿਸ ਲਈ ਉਹ ਹਮੇਸ਼ਾਂ ਸਭ ਦੇ ਰਿਣੀ ਰਹਿਣਗੇ । ਇਸ ਮੌਕੇ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਅਮਰਜੀਤ ਸਿੰਘ ਸੰਦੋਹਾ ਸਾਬਕਾ ਵਿਧਾਇਕ ਰੋਪੜ, ਸੀਬਾ ਸਕੂਲ ਲਹਿਰਾਗਾਗਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਐਸ. ਡੀ.ਐਮ. ਸੂਬਾ ਸਿੰਘ, ਡੀ.ਐਸ.ਪੀ. ਦੀਪਇੰਦਰਪਾਲ ਸਿੰਘ ਜੇਜੀ, ਡੀ.ਐਸ.ਪੀ ਰਣਵੀਰ ਸਿੰਘ, ਮਹਿੰਦਰ ਸਿੰਘ ਸਾਬਕਾ ਜੱਜ, ਹਰਿੰਦਰ ਸਿੰਘ ਚੰਗਾਲੀਵਾਲਾ, ਗੁਰਸੰਤ ਸਿੰਘ ਭੁਟਾਲ ਸਾਬਕਾ ਡਾਇਰੈਕਟਰ ਮਾਰਕਫੈੱਡ, ਜੀਵਨ ਕੁਮਾਰ ਰੱਬੜ ਸੂਬਾ ਮੀਤ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆ, ਚਰਨਜੀਤ ਸ਼ਰਮਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਲਹਿਰਾਗਾਗਾ, ਸ਼ੀਸ਼ਪਾਲ ਆਨੰਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾਗਾਗਾ, ਕਪਲਾਸ ਤਾਇਲ ਸਾਬਕਾ ਐਕਟਿੰਗ ਪ੍ਰਧਾਨ ਨਗਰ ਕੌਂਸਲ, ਗੁਰਸੇਵਕ ਸਿੰਘ ਗਾਗਾ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਸੇਵਾ ਮੁਕਤ ਪੁਲਿਸ ਅਧਿਕਾਰੀ ਸੁਰਿੰਦਰ ਭੱਲਾ, ਸਤੀਸ਼ ਕੁਮਾਰ ਪ੍ਰਧਾਨ ਟਰੱਕ ਯੂਨੀਅਨ ਮੂਨਕ, ਤਰਸੇਮ ਚੰਦ ਸਾਬਕਾ ਕੌਂਸਲਰ ਖਨੌਰੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਆਮ ਲੋਕ ਹਾਜ਼ਰ ਸਨ ।

Related Post

Instagram