post

Jasbeer Singh

(Chief Editor)

Patiala News

ਨਗਰ ਨਿਗਮ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਮੁੱਖ ਮੰਤਰੀ ਰਾਹੀਂ ਵਿਜੀਲੈਂਸ ਜਾਂਚ ਦੀ ਵੀਰ ਪ੍ਰੇਮ ਖੋੜਾ ਨੇ ਕ

post-img

ਨਗਰ ਨਿਗਮ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਮੁੱਖ ਮੰਤਰੀ ਰਾਹੀਂ ਵਿਜੀਲੈਂਸ ਜਾਂਚ ਦੀ ਵੀਰ ਪ੍ਰੇਮ ਖੋੜਾ ਨੇ ਕੀਤੀ ਪੁਰਜੋਰ ਮੰਗ 10 ਸਾਲ ਤੋਂ ਇੱਕ ਹੀ ਸਟੇਸ਼ਨ ਤੇ ਸੈਨਟਰੀ ਇੰਸਪੈਕਟਰ ਕਰ ਰਹੇ ਡਿਊਟੀਆਂ, ਨਹੀਂ ਹੋਈਆਂ ਕਿਸੇ ਦੂਜੇ ਸ਼ਹਿਰ ਬਦਲੀਆਂ : ਖੋੜਾ ਪਟਿਆਲਾ : ਨਗਰ ਨਿਗਮ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਨੇ ਮੋਰਚਾ ਖੋਲ ਦਿੱਤਾ ਹੈ। ਜਿਸ ਸਬੰਧੀ ਪ੍ਰੈਸ ਦੇ ਨਾਮ ਜਾਰੀ ਇੱਕ ਨੋਟ ਵਿੱਚ ਵੀਰ ਪ੍ਰੇਮ ਖੋੜਾ ਨੇ ਦੱਸਿਆ ਕਿ ਉਹਨਾਂ ਨੂੰ ਆਰ.ਟੀ.ਆਈ. ਰਾਹੀਂ ਪਤਾ ਲੱਗਿਆ ਹੈ ਕਿ ਨਗਰ ਨਿਗਮ ਵਿਖੇ ਪਿਛਲੇ 10 ਸਾਲਾਂ ਤੋਂ ਕੁੱਝ ਸੈਨਟਰੀ ਇੰਸਪੈਕਟਰ ਸਰਕਾਰੀ ਨਿਯਮਾਂ ਵਿਰੁੱਧ ਇੱਕ ਹੀ ਸਟੇਸ਼ਨ ਨੇ ਡਿਊਟੀ ਕਰ ਰਹੇ ਹਨ, ਜਿਨ੍ਹਾਂ ਦੀ ਅੱਜ ਤੱਕ ਦੂਜੇ ਸ਼ਹਿਰ ਕਦੇ ਬਦਲੀਆ ਨਹੀਂ ਕੀਤੀਆਂ ਗਈਆਂ। ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਤੋਂ ਲਿਖਤੀ ਤੌਰ ਤੇ ਇਨ੍ਹਾਂ ਨਗਰ ਨਿਗਮ ਇੰਸਪੈਕਟਰਾਂ ਦੀਆਂ ਬਦਲੀਆਂ ਸਬੰਧੀ ਮੰਗ ਕੀਤੀ ਹੈ। ਜਿਸ ਵਿੱਚ ਪ੍ਰੇਮ ਖੋੜਾ ਨੇ ਕਿਹਾ ਕਿ ਉਕਤ ਸੈਨਟਰੀ ਇੰਸਪੈਕਟਰ 10 ਸਾਲਾਂ ਤੋਂ ਇੱਕ ਹੀ ਸੀਟ ਇੱਕ ਹੀ ਸ਼ਹਿਰ ਵਿੱਚ ਡਿਊਟੀਆਂ ਦੇ ਰਹੇ ਹਨ। ਜਦੋਂ ਕਿ ਪਟਿਆਲਾ ਵਿੱਚ ਵੱਖ—ਵੱਖ ਚਾਰ ਮੇਅਰ ਕਈ ਕਮਿਸ਼ਨਰ ਬਦਲ ਚੁੱਕੇ ਹਨ ਅਤੇ ਵੱਖ—ਵੱਖ ਪਾਰਟੀਆਂ ਦੀਆਂ ਸਰਕਾਰਾਂ ਵੀ ਰਾਜ ਕਰ ਗਈਆਂ ਹਨ। ਪਰ ਇਸਦੇ ਬਾਵਜੂਦ ਸੈਨਟਰੀ ਇੰਸਪੈਕਟਰ ਉਕਤ 10 ਸਾਲਾਂ ਤੋਂ ਇੱਕੋ ਸ਼ਹਿਰ ਵਿੱਚ ਆਪਣੀਆਂ ਸੀਟਾਂ ਤੇ ਬਿਰਾਜਮਾਨ ਹਨ। ਜਦੋਂ ਕਿ ਨਿਯਮਾਂ ਅਨੁਸਾਰ ਇੱਕ ਸੀਟ / ਇੱਕ ਸਟੇਸ਼ਨ ਤੇ 3 ਸਾਲ ਦੇ ਵੱਧ ਸਮੇਂ ਤੱਕ ਕੋਈ ਕਰਮਚਾਰੀ ਕੰਮ ਨਹੀਂ ਕਰ ਸਕਦਾ। ਜਿਸ ਤੋਂ ਸਾਫ ਸ਼ਹਿਰ ਹੈ ਉਕਤ ਕਰਮਚਾਰੀ ਭ੍ਰਿਸ਼ਟ ਤਰੀਕੇ ਨਾਲ ਆਪਣੀ ਸੀਟਾਂ ਤੇ ਲੰਮੇ ਸਮੇਂ ਤੋਂ ਕਾਬਜ ਹਨ ਅਤੇ ਮੋਟੀਆਂ ਕਮਾਈਆਂ ਕਰ ਰਹੇ ਹਨ। ਜਿਹੜੇ ਕਿ ਅੱਜ ਵੱਡੀਆਂ ਸੰਪਤੀਆਂ ਦੇ ਮਾਲਕ ਬਣ ਚੁੱਕੇ ਹਨ, ਜੇਕਰ ਇਨ੍ਹਾਂ ਸੈਨਟਰੀ ਇੰਸਪੈਕਟਰਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਵੱਡਾ ਪਰਦਾਪਾਸ਼ ਹੋ ਸਕਦਾ ਹੈ। ਸ਼ਹਿਰ ਦੀ ਸਫਾਈ ਵਿਵਸਥਾ ਸਬੰਧੀ ਅਹਿਮ ਜਿੰਮੇਵਾਰੀ ਹੈਲਥ ਅਫਸਰ ਅਤੇ ਸੈਂਟਰੀ ਇੰਸਪੈਕਟਰ ਦੀ ਹੁੰਦੀ ਹੈ। ਅੱਜ ਤੋਂ 25 ਸਾਲ ਪਹਿਲਾਂ ਨਗਰ ਨਿਗਮ ਵਿੱਚ 1500 ਦੇ ਕਰੀਬ ਸਫਾਈ ਕਰਮਚਾਰੀ ਸਨ, ਜਦੋਂ ਕਿ ਅੱਜ 25 ਸਾਲ ਇਨ੍ਹਾਂ ਦੀ ਗਿਣਤੀ 900 ਦੇ ਕਰੀਬ ਰਹਿ ਗਈ ਹੈ, ਜਿਨ੍ਹਾਂ ਵਿੱਚ 450 ਪੱਕੇ ਅਤੇ 450 ਆਉਟਸੋਰਸ ਕਰਮਚਾਰੀ ਹਨ ਸ਼ਹਿਰ ਦਾ ਖੇਤਰਫਲ ਵੀਹ ਗੁਣ ਵੱਧ ਗਿਆ ਹੈ। ਨਗਰ ਨਿਗਮ ਵਲੋਂ ਨਾ ਤਾਂ ਅੱਜ ਨਵੀਂ ਭਰਤੀ ਕੀਤੀ ਗਈ ਅਤੇ ਨਾ ਹੀ ਕੱਚੇ ਸਫਾਈ ਕਰਮਚਾਰੀ ਪੱਕੇ ਕੀਤੇ ਗਏ।

Related Post