post

Jasbeer Singh

(Chief Editor)

Latest update

ਵੀਰਪਾਲ ਕੋਰ ਨੇ 400 ਮੀਟਰ ਰੇਸ ਪਹਿਲਾਂ ਸਥਾਨ ਹਾਸਲ ਕਰਕੇ ਕਰਦਿਆ ਜਿੱਤਿਆ ਗੋਲਡ ਮੈਡਲ

post-img

ਵੀਰਪਾਲ ਕੋਰ ਨੇ 400 ਮੀਟਰ ਰੇਸ ਪਹਿਲਾਂ ਸਥਾਨ ਹਾਸਲ ਕਰਕੇ ਕਰਦਿਆ ਜਿੱਤਿਆ ਗੋਲਡ ਮੈਡਲ ਨਾਭਾ 3 ਜੁਲਾਈ : ਵੀਰਪਾਲ ਕੌਰ ਸੁਪਤਨੀ ਕੰਬਰਦੀਪ ਸਿੰਘ ਪਿੰਡ ਰੋਹਟੀ ਮੌੜਾਂ ਜੋ ਕਿ ਪੰਜਾਬ ਪੁਲਸ ਵਿਚ ਬਤੌਰ ਏ. ਐਸ. ਆਈ. ਡਿਊਟੀ ਨਿਭਾ ਰਹੀ ਹੈ ਜੋ ਕਿ ਸਪੋਰਟਸ ਸੈਂਟਰ ਜਲੰਧਰ ਵਿਚ ਪ੍ਰੈਕਟਿਸ ਕਰਦੀ ਹੈ ਨੇ ਹੋਈ ਯੂ ਐਸ ਏ ਵਿਖੇ ਹੋ ਰਹੀ ਵਰਲਡ ਪੁਲਸ ਗੇਮਸ ਚ ਵੀਰਪਾਲ ਕੌਰ ਨੇ ਪਹਿਲਾਂ ਇੰਡੀਆ ਪੁਲਸ ਵਿਚੋਂ 400 ਮੀਟਰ ਰੇਸ ਵਿਚ ਪਹਿਲੇ ਸਥਾਨ ਤੇ ਰਹਿ ਕੇ ਅਪਣੇ ਪਿੰਡ ਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਵਰਲਡ ਪੁਲਸ ਗੇਮਜ਼ ਜੋ ਕਿ ਯੂ. ਐਸ. ਏ. ਦੇ ਅਲਬਾਹਮਾ ਸਟੇਟ ਦੇ ਸ਼ਹਿਰ ਬਰਮਿੰਘਮ ਵਿਚ 27 ਜੂਨ ਤੋਂ 6 ਜੁਲਾਈ 2025 ਤੱਕ ਹੋ ਰਹੀਆਂ ਹਨ ਵਿਚ ਭਾਗ ਲਿਆ ਸੀ ਅਤੇ 400 ਮੀਟਰ ਰੇਸ ਵਿਚੋਂ ਪਹਿਲਾ ਸਥਾਨ (ਗੋਲਡ ਮੈਡਲ) ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਉਸਦੇ ਸਹੁਰਾ ਪਰਿਵਾਰ ਰਵਿੰਦਰ ਸਿੰਘ ਰੋਹਟੀ ਮੌੜਾਂ ਨੇ ਦਿੱਤੀ ਹੈ।

Related Post