post

Jasbeer Singh

(Chief Editor)

Punjab, Haryana & Himachal

ਵਿਜੀਲੈਂਸ ਟੀਮ ਨੇ ਕੀਤੀ ਜਿ਼ਲਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਚੈਕਿੰਗ

post-img

ਵਿਜੀਲੈਂਸ ਟੀਮ ਨੇ ਕੀਤੀ ਜਿ਼ਲਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਚੈਕਿੰਗ ਫਰੀਦਕੋਟ : ਪੰਜਾਬ ਦੇ ਸ਼ਹਿਰ ਫਰੀਦਕੋਟ ਦੇ ਜਿ਼ਲ੍ਹਾ ਖੇਡ ਅਫਸਰ ਦੇ ਦਫਤਰ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਖੇਡ ਵਿਭਾਗ ਦਫਤਰ ਅੰਦਰ ਕਰੀਬ ਢਾਈ ਘੰਟਿਆਂ ਤੱਕ ਰਿਕਾਰਡ ਦੇਖਿਆ ਗਿਆ । ਭਰੋਸੇਯੋਗ ਸੂਤਰਾਂ ਅਨੁਸਾਰ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ ਸਬੰਧਿਤ ਰਿਕਾਰਡ ਨੂੰ ਸੀਲ ਵੀ ਕੀਤਾ ਗਿਆ । ਜਿ਼ਕਰਯੋਗ ਹੈ ਕਿ ਫਰੀਦਕੋਟ ਦੇ ਇਕ ਨਿਜੀ ਕੋਚ ਕੁਲਦੀਪ ਸਿੰਘ ਅਟਵਾਲ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਦੇ ਫਰੀਦਕੋਟ ਵਿਚ ਹੋਏ ਮੁਕਾਬਲਿਆਂ ਵਿਚ ਕਥਿਤ ਫੰਡਾਂ ਦੀ ਹੇਰ-ਫੇਰ ਤੇ ਬੇਨਿਯਮੀਆਂ ਦੀ ਸ਼ੰਕਾ ਦੇ ਚਲਦੇ ਪਹਿਲਾਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸ਼ਿਕਾਇਤ ਕੀਤੀ ਗਈ ਪਰ ਕਰੀਬ ਇਕ ਸਾਲ ਬੀਤ ਜਾਣ ਬਾਅਦ ਵੀ ਕੋਈ ਪੁਖਤਾ ਕਾਰਵਾਈ ਨਾ ਹੋਈ ਤਾਂ ਉਕਤ ਕੋਚ ਵਲੋਂ ਇਸ ਪੂਰੇ ਮਾਮਲੇ ਸਬੰਧੀ ਇਕ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਸੀ । ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਵਿਭਾਗ ਫਰੀਦਕੋਟ ਦੀ ਟੀਮ ਵਲੋਂ ਅਚਨਚੇਤ ਜ਼ਿਲ੍ਹਾ ਖੇਡ ਅਫ਼ਸਰ ਫਰੀਦਕੋਟ ਦੇ ਦਫ਼ਤਰ ਦਬਿਸ਼ ਦਿੱਤੀ ਅਤੇ ਰਿਕਾਰਡ ਖੰਘਾਲਿਆ। ਇਸ ਮੌਕੇ ਜਾਣਕਾਰੀ ਦਿੰਦਿਆ ਵਿਜੀਲੈਂਸ ਫਰੀਦਕੋਟ ਦੇ ਸੰਦੀਪ ਸਿੰਘ ਇੰਸਪੈਕਟਰ ਦੱਸਿਆ ਕਿ ਉਹਨਾਂ ਪਾਸ ਖੇਡਾਂ ਵਤਨ ਪੰਜਾਬ ਦੀਆਂ ਵਿਚ ਬੇਨਯਮੀਆਂ ਅਤੇ ਫੰਡਾਂ ਵਿਚ ਹੇਰ ਫੇਰ ਬਾਰੇ ਸ਼ਿਕਾਇਤ ਮਿਲੀ ਸੀ । ਜਿਸ ’ਤੇ ਅੱਜ ਜਾਂਚ ਲਈ ਅਚਨਚੇਤ ਚੈਕਿੰਗ ਕੀਤੀ ਹੈ । ਉਹਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਫ਼ਤਰ ਦਾ ਰਿਕਾਰਡ ਸੀਲ ਕੀਤਾ ਗਿਆ ਹੈ ਜੋ ਲੋੜ ਪੈਣ ’ਤੇ ਤਲਬ ਕੀਤਾ ਜਾਵੇਗਾ ।

Related Post