

ਸੰਜੀਵ ਅਰੋੜਾ ਹੋਏ ਮੰਤਰੀ ਮੰਡਲ ਵਿਚ ਸ਼ਾਮਲ ਚੰਡੀਗੜ੍ਹ, 3 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਵਲੋ਼ ਅੱਜ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਦੀ ਚੋਣ ਜਿੱਤੇ ਸਾਬਕਾ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ ਹੈ। ਚੰਡੀਗੜ੍ਹ ਦੇ ਰਾਜਭਵਨ ਵਿਚ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋ਼ ਸੰਜੀਵ ਅਰੋੜਾ ਨੂੰ ਸਹੂੰ ਚੁਕਾਈ ਗਈ ਹੈ। ਦੱਸਣਯੋਗ ਹੈ ਕਿ ਮੌਜੂਦਾ ਮਾਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਵਿਚ ਸਰਕਾਰ ਵਲੋਂ 7ਵੀਂ ਵਾਰ ਕੈਬਨਿਟ ਵਿਚ ਵਾਧਾ ਕੀਤਾ ਗਿਆ ਹੈ। ਜਿਸਦੇ ਚਲਦਿਆਂ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਵੀ ਕੀਤੀ ਗਈ ਹੈ। ਕਿਹੜੇ ਕਿਹੜੇ ਰਹਿ ਚੁੱਕੇ ਸਨ ਪਹਿਲਾਂ ਮੰਤਰੀ ਪੰਜਾਬ ਕੈਬਨਿਟ ਵਿਚ ਹੋਈ ਤਬਦੀਲੀ ਦੇ ਚਲਦਿਆਂ ਪੰਜਾਬ ਸਰਕਾਰ ਵਲੋ਼ਂ ਵਿਧਾਇਕ ਦੇ ਨਾਲ ਬਣਾਏ ਗਏ ਕੈਬਨਿਟ ਮੰਤਰੀਆਂ ਦੀ ਸੂਚੀ ਵਿਚੋਂ ਫੌਜਾ ਸਿੰਘ ਸਰਾਰੀ, ਵਿਜੇ ਸਿੰਗਲਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਇੰਦਰਬੀਰ ਨਿੱਝਰ ਅਤੇ ਬਲਕਾਰ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਤੇ ਬ੍ਰਮ ਸ਼ੰਕਰ ਜਿੰੰਪਾ ਨੂੰ ਕੈਬਨਿਟ ਮੰਤਰੀ ਦੇ ਰੈਂਕ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਤੇ ਕੈਬਨਿਟ ਮੰਤਰੀ ਦੇ ਤੌਰ ਤੇ ਹੋਰ ਵਿਧਾਇਕਾਂ ਨੂੰ ਲਗਾ ਦਿੱਤਾ ਗਿਆ ਸੀ। ਇਸ ਸਭ ਦੇ ਚਲਦਿਆਂ ਹੀ ਅੱਜ ਸੰਜੀਵ ਅਰੋੜਾ ਵੀ ਮੰਤਰੀ ਮੰਡਲ ਵਿਚ ਸ਼ਾਮਲ ਹੋਏ ਹਨ। ਸੰਜੀਵ ਅਰੋੜਾ ਨੂੰ ਮਿਲ ਸਕਦਾ ਹੈ ਕਿਹੜਾ ਵਿਭਾਗ ਲੁਧਿਆਣਾ ਪੱਛਮੀ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸੰਜੀਵ ਅਰੋੜਾ ਨੂੰ ਅੱਜ ਜਿਥੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਸਹੂੰ ਚੁਕਾਈ, ਉਥੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸੰਜੀਵ ਅਰੋੜਾ ਨੂੰ ਹਾਊਸਿੰਗ ਡਿਪਾਰਟਮੈਂਟ ਜਾਂ ਇੰਡਸਟ੍ਰੀ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ।