
ਨੌਜਵਾਨ ਨਸੇ ਤਿਆਗ ਕੇ ਸਿੱਖੀ ਵੱਲ ਮੁੜਨ ਅਤੇ ਅੰਮ੍ਰਿਤਪਾਨ ਕਰਕੇ ਸਿੰਘ ਸੱਜਣ : ਬਾਬਾ ਕਸਮੀਰ ਸਿੰਘ ਆਲੌਹਰਾਂ ਸਾਹਿਬ ਵਾਲੇ
- by Jasbeer Singh
- July 3, 2025

ਨੌਜਵਾਨ ਨਸੇ ਤਿਆਗ ਕੇ ਸਿੱਖੀ ਵੱਲ ਮੁੜਨ ਅਤੇ ਅੰਮ੍ਰਿਤਪਾਨ ਕਰਕੇ ਸਿੰਘ ਸੱਜਣ : ਬਾਬਾ ਕਸਮੀਰ ਸਿੰਘ ਆਲੌਹਰਾਂ ਸਾਹਿਬ ਵਾਲੇ ਪਟਿਆਲਾ, 3 ਜੁਲਾਈ : ਨੌਜਵਾਨ ਨਸੇ ਤਿਆਗ ਕੇ ਸਿੱਖੀ ਵੱਲ ਮੁੜਨ ਅਤੇ ਅੰਮ੍ਰਿਤਪਾਨ ਕਰਕੇ ਸਿੰਘ ਸੱਜਣ ਤਾਂ ਕੀ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਨ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਕਸਮੀਰ ਸਿੰਘ ਆਲੌਹਰਾਂ ਸਾਹਿਬ ਨਾਭਾ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸਾ ਬਹੁਤ ਵੱਧ ਚੁੱਕਿਆ ਹੈ,ਜਿਸ ਨੂੰ ਰੋਕਣਾ ਬਹੁਤ ਜਰੂਰੀ ਹੈ।ਪੰਜਾਬ ਸਰਕਾਰ ਦਾ ਯੁੱਧ ਨਸਿਆਂ ਵਿਰੁੱਧ ਬਹੁਤ ਵਧੀਆ ਉਪਰਾਲਾ ਹੈ।ਨਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ,ਪੁਲਿਸ ਪ੍ਰਸਾਸ਼ਨ ਦਾ ਸਹਿਯੋਗ ਦੇਣਾ ਚਾਹੀਦਾ ਹੈ।ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਚਾਹੀਦਾ ਹੈ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਗੁ:ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ। ਉਨਾ ਕਿਹਾ ਕਿ ਸੰਗਤਾ ਨੂੰ ਅਪੀਲ ਕੀਤੀ ਜਾਂਦੀ ਹੈ,ਕਿ ਉਹ ਵੱਧ ਤੋਂ ਵੱਧ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਵਾਲੇ ਬਣਨ। ਇਸ ਮੌਕੇ ਬਾਬਾ ਕਸਮੀਰ ਸਿੰਘ ਆਲੌਹਰਾਂ ਸਾਹਿਬ ਵਾਲੇ,ਬਾਬਾ ਨਛੱਤਰ ਸਿੰਘ ਖਾਲਸਾ ਸਵਾਈ ਸਿੰਘ ਵਾਲਾ, ਬਲਿਹਾਰ ਸਿੰਘ, ਗੁਰਜਿੰਦਰ ਸਿੰਘ, ਕੁਲਦੀਪ ਸਿੰਘ ਖਾਲਸਾ, ਜਨ ਜਨਵਾਦੀ ਪਾਰਟੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਗੁਰਮੁੱਖ ਸਿੰਘ ਬਿਸਨਗੜ ਹਾਜ਼ਰ ਸੀ।