
ਕਰਾਈਮ ਅਗੇਂਸਟ ਵੂਮੈਨ ਬਰ੍ਰਾਂਚ ਦਾ ਡੀ. ਐਸ. ਪੀ. ਪੱਧਰ ਦਾ ਇੰਚਾਰਜ ਅਧਿਕਾਰੀ ਗ੍ਰਿਫ਼ਤਾਰ
- by Jasbeer Singh
- July 4, 2025

ਕਰਾਈਮ ਅਗੇਂਸਟ ਵੂਮੈਨ ਬਰ੍ਰਾਂਚ ਦਾ ਡੀ. ਐਸ. ਪੀ. ਪੱਧਰ ਦਾ ਇੰਚਾਰਜ ਅਧਿਕਾਰੀ ਗ੍ਰਿਫ਼ਤਾਰ ਕਰਪਸ਼ਨ ਦੇ ਲੱਗੇ ਹਨ ਦੋਸ਼ ਚੰਡੀਗੜ੍ਹ, 4 ਜੁਲਾਈ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਹੋਈ ਮੁਹਿੰਮ ਦੇ ਚਲਦਿਆਂ ਫ਼ਰੀਦਕੋਟ ਦੇ ਡੀ. ਐਸ. ਪੀ. (ਕ੍ਰਾਈਮ ਅਗੇਂਸਟ ਵੂਮਨ) ਰਾਜਨਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ. ਐਸ. ਪੀ. ਨੇ ਆਪਣੇ ਖਿ਼ਲਾਫ਼ ਚੱਲ ਰਹੀ ਭ੍ਰਿਸ਼ਟਾਚਾਰ ਦੀ ਸਿ਼਼ਕਾਇਤ ਰੱਦ ਕਰਵਾਉਣ ਲਈ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸਿ਼ਸ਼ ਕੀਤੀ ਸੀ। ਡੀ. ਐਸ. ਪੀ. ਕੀਤੀ ਐਸ. ਐਸ. ਪੀ. ਦਫ਼ਤਰ ਨੂੰ ਮਾਮਲਾ ਸੈਟਲ ਕਰਵਾਉਣ ਦੀ ਕੋਸਿ਼ਸ਼ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ.) ਨੇ ਐਸ. ਐਸ. ਪੀ. ਦਫ਼ਤਰ ਨੂੰ ਰਿਸ਼ਵਤ ਦੇ ਕੇ ਮਾਮਲਾ ਸੈਟਲ ਕਰਵਾਉਣ ਦੀ ਕੋਸਿਸ਼ ਕੀਤੀ ਗਈ ਹੈ।ਪੰਜਾਬ ਪੁਲਸ ਨੇ ਡੀ. ਐਸ. ਪੀ. ਰਾਜਨਪਾਲ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਹੇਠ ਐਫ. ਆਈ. ਆਰ. ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਦੱਯਣਯੋਗ ਹੈ ਕਿ ਮਾਨ ਸਰਕਾਰ ਦੀ ਕਰਪਸ਼ਨ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਵਿਭਾਗੀ ਜਾਂਚ ਅਤੇ ਹੋਰ ਕਾਰਵਾਈਆਂ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।