
ਵੀਨੁੰ ਗੋਇਲ ਨੇ ਸੰਭਾਲਿਆ ਐਸ ਐਮ ਓ ਸਿਵਲ ਹਸਪਤਾਲ ਨਾਭਾ ਦਾ ਅਹੁੱਦਾ
- by Jasbeer Singh
- August 17, 2024

ਵੀਨੁੰ ਗੋਇਲ ਨੇ ਸੰਭਾਲਿਆ ਐਸ ਐਮ ਓ ਸਿਵਲ ਹਸਪਤਾਲ ਨਾਭਾ ਦਾ ਅਹੁੱਦਾ ਨਾਭਾ 17 ਅਗਸਤ () ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰ ਵੀਨੂੰ ਗੋਇਲ ਨੇ ਬਤੋਰ ਐਸ ਐਮ ਓ ਸਿਵਲ ਹਸਪਤਾਲ ਨਾਭਾ ਵਜੋਂ ਅਹੁਦਾ ਸੰਭਾਲਿਆ ਲਿਆ ਹੈ ਇਸ ਮੋਕੇ ਸਮੁਹ ਸਟਾਫ ਸਮੇਤ ਸਿਵਲ ਸਰਜਨ ਪਟਿਆਲਾ ਡਾਕਟਰ ਸੰਜੇ ਗੋਇਲ ਅਤੇ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ ਸੀ ਵਿਭਾਗ ਪੰਜਾਬ,ਮਹੇਸ਼ ਕੁਮਾਰ ਸੀਨੀਅਰ ਫਾਰਮੇਸੀ ਅਫਸਰ,ਭਾਰਤ ਭੂਸ਼ਨ ਫਾਰਮੇਸੀ ਅਫਸਰ,ਅਜੀਤ ਸਿੰਘ ਫਾਰਮੇਸੀ ਅਫਸਰ ਨੇ ਵਧਾਈ ਦਿੱਤੀ ਅਹੁਦਾ ਸੰਭਾਲਣ ਉਪਰੰਤ ਡਾਕਟਰ ਵੀਨੂੰ ਗੋਇਲ ਨੇ ਨਾਭਾ ਨਿਵਾਸੀਆਂ ਦੀ ਵੱਧ ਚੜ੍ਹ ਕੇ ਸੇਵਾ ਕਰਨ ਦੀ ਗੱਲ ਆਖੀ ਜਿਕਰਯੋਗ ਹੈ ਕਿ ਡਾਕਟਰ ਵੀਨੂੰ ਪਹਿਲਾਂ ਵੀ ਲੰਮਾ ਸਮਾਂ ਛਾਤੀ ਅਤੇ ਦਿਮਾਗ ਦੇ ਡਾਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ।ਓਪੀਡੀ ਕਰਦੇ ਸਮੇਂ ਮਰੀਜ਼ਾਂ ਨੂੰ ਬਹੁਤ ਪਿਆਰ ਅਤੇ ਦਿਆਲਤਾ ਨਾਲ ਉਹਨਾਂ ਦਾ ਇਲਾਜ ਕਰਦੇ ਰਹੇ ਹਨ। ਉਹਨਾਂ ਦਾ ਬੇਟਾ ਤੇ ਬੇਟੀ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਉਹਨਾਂ ਦੇ ਪਤੀ ਡਾਕਟਰ ਸੰਜੇ ਗੋਇਲ ਜੀ ਬਤੌਰ ਸਿਵਲ ਸਰਜਨ ਪਟਿਆਲਾ ਵਜ਼ੋਂ ਸੇਵਾਵਾਂ ਦੇ ਰਹੇ ਹਨ। ਨਾਭਾ ਦੇ ਲੋਕਾਂ ਵਿੱਚ ਇਸ ਜੋੜੀ ਦੀਆਂ ਸੇਵਾਵਾਂ ਨੂੰ ਦੇਖ ਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਉਹਨਾਂ ਆਖਿਆ ਪਿਆਰ ਨਾਲ ਆਪਣੇ ਸਟਾਫ ਨੂੰ ਨਾਲ ਲੈਕੇ ਵਿਭਾਗ ਵੱਲੋਂ ਦਿੱਤੀ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਸ੍ਰੀ ਮਹੇਸ ਕੁਮਾਰ ਸਿਨੀਅਰ ਫਾਰਮੇਸੀ ਆਫਿਸਰ ਭਾਰਤ ਭੂਸ਼ਨ ਜੀ ਅਤੇ ਅਜੀਤ ਸਿੰਘ ਫਾਰਮੇਸੀ ਅਫਸਰ ਹਾਜ਼ਰ ਸਨ।