

ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਪਟਿਆਲਾ :ਭਗਵਾਨ ਸ਼੍ਰੀ ਵਿਸ਼ਵਰਮਾ ਚੈਰੀਟੇਬਲ, ਐਜੁਕੇਸ਼ਨ ਅਤੇ ਵੈਲਫੇਅਰ ਟਰੱਸਟ ਵਿਸ਼ਵਕਰਮਾ ਜੀ ਮੰਦਿਰ ਲਾਹੌਰੀ ਗੇਟ ਪਟਿਆਲਾ ਵੱਲੋਂ ਮੰਦਿਰ ਟਰੱਸਟ ਚੇਅਰਮੈਨ ਸ. ਕਾਕਾ ਸਿੰਘ ਮੈਹਣੇ, ਸਰਪ੍ਰਸਤ ਸ. ਬਚਨ ਸਿੰਘ ਹੂੰਝਣ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਧੀਮਾਨ, ਜਰਨਲ ਸੈਕਟਰੀ ਜਤਿੰਦਰ ਸਿੰਘ, ਕੈਸ਼ੀਅਰ ਬਾਬੂ ਰਮੇਸ਼ ਧੀਮਾਨ ਦੀ ਅਗਵਾਈ ਵਿੱਚ ਮਿਤੀ 1 ਜੂਨ 2025 ਦਿਨ ਐਤਵਾਰ ਨੂੰ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਮੰਦਿਰ ਟਰੱਸਟੀਆਂ ਅਤੇ ਮੈਂਬਰਾਂ ਦੇ ਕੋਰਮ ਨੇ ਆਪਸੀ ਸਹਿਮਤੀ ਰਾਹੀਂ ਸ. ਸਰਬਜੀਤ ਸਿੰਘ ਧੀਮਾਨ (ਸਨੌਰੀ ਅੱਡਾ) ਵਾਲਿਆਂ ਨੂੰ ਮੰਦਿਰ ਟਰੱਸਟ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਪ੍ਰਧਾਨ ਸਾਹਿਬ ਨੇ ਆਈਆਂ ਹੋਈਆਂ ਵਿਸ਼ਵਕਰਮਾ ਸੰਗਤ ਦਾ ਧੰਨਵਾਦ ਕੀਤਾ ਅਤੇ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਸ. ਸੁੱਖਦੇਵ ਸਿੰਘ ਭੋਲਾ ਜੀ (ਸਰਪ੍ਰਸਤ), ਸ. ਨਰਿੰਦਰ ਸਿੰਘ ਸਪਾਲ (ਸਰਪ੍ਰਸਤ), ਸ.ਜਸਵਿੰਦਰ ਸਿੰਘ ਭੋਡੇ ਸਰਪ੍ਰਸਤ), ਸ. ਹਰਿੰਦਰ ਸਿੰਘ ਮੈਨੇਜਰ, ਸ. ਅਮਰੀਕ ਸਿੰਘ ਐਡਵੋਕੇਟ ਲੀਗਲ ਐਡਵਾਈਜ਼ਰ, ਸ੍ਰੀ ਸੁਰਤੀ ਨਾਥ ਜੰਡ ਸਟੋਰਕੀਪਰ, ਵਿਕਰਮ ਸੱਗੂ ਜੁਆਇੰਟ ਸੈਕਟਰੀ, ਹਰਬੰਸ ਲਾਲ ਜੰਡ ਸਟੋਰਕੀਪਰ, ਬਲਦੇਵ ਸਿੰਘ ਜੀ ਮੈਂਬਰ, ਪ੍ਰੇਮ ਸਿੰਘ ਸੁਨਾਮੀ ਗੇਟ ਮੈਂਬਰ, ਸ. ਸੋਹਣ ਸਿੰਘ ਪਨੇਸਰ ਮੈਂਬਰ, ਨਰਿੰਦਰ ਸਿੰਘ ਰਾਮ ਨਗਰ, ਮੈਂਬਰ, ਸ੍ਰੀ ਸ਼ੁਸ਼ੀਲ ਕੁਮਾਰ ਸਫਾਬਾਦੀ ਗੇਟ ਮੈਂਬਰ, ਗੁਰਸ਼ਰਨਜੀਤ ਸਿੰਘ ਮੈਂਬਰ, ਹਰਦੀਪ ਸਿੰਘ ਹੀਰਾ ਬਾਗ ਮੈਂਬਰ, ਮਨੋਜ ਸੱਗੂ ਮੈਂਬਰ, ਸੰਦੀਪ ਸੱਗੂ ਮੈਂਬਰ, ਗੁਰਦਿਆਲ ਸਿੰਘ ਮੈਂਬਰ, ਮੋਹਨਜੀਤ ਸੁਨਾਮੀ ਗੇਟ, ਰਾਜਿੰਦਰ ਕੁਮਾਰ ਬਹੇੜਾ ਰੋਡ ਆਦਿ ਟਰੱਸਟ ਮੈਂਬਰ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.