post

Jasbeer Singh

(Chief Editor)

Patiala News

ਸਵੈ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਲੋਕਾਂ ਦਾ ਸਮਾਜ ਲਈ ਲਾਹੇਵੰਦ ਰਹੇਗਾ : ਡਾ ਭੀਮਇੰਦਰ ਸਿੰਘ

post-img

ਸਵੈ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਲੋਕਾਂ ਦਾ ਸਮਾਜ ਲਈ ਲਾਹੇਵੰਦ ਰਹੇਗਾ : ਡਾ ਭੀਮਇੰਦਰ ਸਿੰਘ ਨਾਭਾ : ਤਹਿਸੀਲ ਨਾਭਾ ਦੇ ਪਿੰਡ ਕਕਰਾਲਾ ਵਿਖੇ ਪਿਛਲੇ 25 ਸਾਲ ਦੇ ਅਰਸੇ ਤੋਂ ਪੇਂਡੂ ਇਲਾਕਿਆਂ ਅਤੇ ਨਾਭਾ ਸ਼ਹਿਰ ਵਿੱਚ ਡਾਕਟਰ ਆਈ ਡੀ ਗੋਇਲ ਸਾਬਕਾ ਸਿਵਲ ਸਰਜਨ ਮੁੱਖ ਸਰਪ੍ਰਸਤ ਅਤੇ ਡਾਕਟਰ ਧੀਰ ਸਿੰਘ ਸੰਸਥਾਪਕ ਜਨਰਲ ਸਕੱਤਰ ਦੀ ਅਗਵਾਈ ਹੇਠ ਸਮਾਜ ਸੇਵਾ ਦੇ ਕਾਰਜ ਕਰਦੀ ਆ ਰਹੀ ਸਵੈ ਸੇਵੀ ਸੰਸਥਾਵਾਂ ਜਨਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਏਡਜ਼ ਅਵੇਅਰਨੈੱਸ ਰਜਿ ਪਿੰਡ ਕਕਰਾਲਾ ਵੱਲੋਂ ਸੁਸਾਇਟੀ ਦੇ ਸਮਾਜ ਸੇਵਾ ਦੇ ਕਾਰਜ ਵਿੱਚ 25 ਸਾਲ ਪੂਰੇ ਹੋਣ ਤੇ ਸੁਸਾਇਟੀ ਦਾ ਸਿਲਵਰ ਜੁਬਲੀ ਸਮਾਰੋਹ ਦੇ ਮੌਕੇ ਪੰਚਾਇਤ ਘਰ ਪਿੰਡ ਕਕਰਾਲਾ ਵਿਖੇ ਅੱਜ ਇੱਕ ਸੈਮੀਨਾਰ ਸੁਸਾਇਟੀ ਦੇ ਪ੍ਰਧਾਨ ਭਗਵਾਨ ਸਿੰਘ ਸਰਾਂ, ਕੈਸ਼ੀਅਰ ਸ ਗੁਰਮੇਲ ਸਿੰਘ ਛੱਜੂ ਭੱਟ, ਸੀਨੀਅਰ ਮੈਂਬਰ ਹਰਭਜਨ ਸਿੰਘ ਸਰਾਓ, ਬਲੱਡ ਡੋਨੇਸਨ ਕੋਔਡੀਨੇਟਰ ਸ੍ਰੀ ਵਿਕਾਸ ਮਿੱਤਲ ਅਤੇ ਸਰਪ੍ਰਸਤ ਡਾਕਟਰ ਮਲਕੀਤ ਸਿੰਘ ਚੰਡੀਗੜ੍ਹ ਤੇ ਅਧਾਰਿਤ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਕਰਵਾਇਆ ਗਿਆ । ਸੁਸਾਇਟੀ ਦੇ ਸੀਨੀਅਰ ਮੈਂਬਰ ਅਮਰੀਕ ਸਿੰਘ ਬੌੜਾਂ ਅਤੇ ਨਿਰਭੈ ਸਿੰਘ ਬੌੜਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਸਵੈ ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਲੋਕਾਂ ਦਾ ਸੁਮੇਲ ਅਤੇ ਭੂਮਿਕਾ ਵਿਸ਼ੇਸ਼ ਤੇ ਕਰਵਾਏ ਇਸ ਸੈਮੀਨਾਰ ਵਿੱਚ ਮਲਕੀਤ ਐਗਰੋ ਟੈੱਕ ਪ੍ਰਾ ਲਿਮਟਿਡ ਨਾਭਾ ਦੇ ਮੈਨੇਜਿੰਗ ਡਾਇਰੈਕਟਰ ਸ ਚਰਨ ਸਿੰਘ ਗੁਪਤਾ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਪ੍ਰਸਿੱਧ ਸਮਾਜ ਸ਼ਾਸਤਰੀ ਡਾਕਟਰ ਭੀਮਇੰਦਰ ਸਿੰਘ ਡਾਇਰੈਕਟਰ ਵਿਸ਼ਵ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰੀ ਵਿਨੋਦ ਕੁਮਾਰ ਗਾਗਟ, ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਵੱਲੋਂ ਮੁੱਖ ਬੁਲਾਰਿਆਂ ਨੇ ਹਾਜ਼ਰ ਇਲਾਕਾ ਨਿਵਾਸੀਆਂ ਅਤੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕੀਤਾ, ਸਾਰੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਸੇਵੀ ਜਥੇਬੰਦੀਆਂ, ਪੰਚਾਇਤਾਂ ਅਤੇ ਆਮ ਲੋਕ ਜੇਕਰ ਆਪਸੀ ਸਹਿਯੋਗ ਅਤੇ ਸਾਂਝੀ ਸਮਝ ਅਪਣਾ ਕੇ ਸਮਾਜ ਵਿਚ ਵਿਚਰਨ ਤਾਂ ਇਸ ਦੇ ਨਿਸਚੇ ਹੀ ਬਿਹਤਰ ਨਤੀਜੇ ਆਉਣਗੇ ਅਤੇ ਸਮਾਗਮ ਵਿੱਚ ਪ੍ਰੋ ਸੁਰਿੰਦਰ ਪਾਲ ਸ਼ਰਮਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨਾਭਾ ਅਤੇ ਡਾਕਟਰ ਹਰਦੀਪ ਸਿੰਘ ਰੰਧਾਵਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੁਸਾਇਟੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਲਈ ਪ੍ਰਬੰਧਕਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਵਧਾਈ ਦਿੱਤੀ ਅਤੇ ਅੱਗੇ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸ ਚਰਨ ਸਿੰਘ ਜੀਆਂ ਸੁਸਾਇਟੀ ਦੇ ਇਸ ਪਰੋਗਰਾਮ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮੱਦਦ ਅਤੇ ਅਗਵਾਈ ਦੇਣ ਦਾ ਭਰੋਸਾ ਦਿਵਾਇਆ । ਸੁਸਾਇਟੀ ਦੇ ਮੈਂਬਰਾਂ ਲਖਵਿੰਦਰ ਸਿੰਘ, ਰਾਮ ਸਿੰਘ ਕਕਰਾਲਾ, ਅਮਰੀਕ ਸਿੰਘ ਕਕਰਾਲਾ, ਲਖਵਿੰਦਰ ਸਿੰਘ, ਸ੍ਰੀ ਰਕੇਸ਼ ਕੁਮਾਰ ਗਰਗ, ਮੇਹਰ ਸਿੰਘ, ਸੁਨੀਲ ਕੁਮਾਰ ਜੀ ਅਧਾਰਿਤ ਪ੍ਰਬੰਧਕੀ ਕਮੇਟੀ ਦੀ ਦੇਖ ਰੇਖ ਹੇਠ ਹੋਏ ਇਸ ਪ੍ਰੋਗਰਾਮ ਪ੍ਰੋਗਰਾਮ ਸਬੰਧੀ ਇਲਾਕੇ ਦੇ 150 ਤੋਂ ਵੱਧ ਦੇ ਕਰੀਬ ਪਤਵੰਤੇ ਸੱਜਣਾਂ ਅਤੇ ਨਵੇਂ ਚੁਣੇ ਗਏ ਪਿੰਡ ਕਕਰਾਲਾ, ਬਿਨਾਹੇੜੀ, ਸਾਧੋਹੇੜੀ, ਛੀਟਾਂਵਾਲਾ, ਛੱਜੂ ਭੱਟ, ਅੱਚਲ ਅਤੇ ਤੁੰਗਾਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਸ਼ਾਮਲ ਹੋਏ । ਸਮਾਗਮ ਵਿੱਚ ਨਵੇਂ ਚੁਣੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ । ਸੁਸਾਇਟੀ ਮੈਂਬਰਾਂ ਵੱਲੋਂ ਸੈਮੀਨਾਰ ਵਿੱਚ ਆਏ ਮਹਿਮਾਨਾਂ ਨੂੰ ਸੌਲ ਦੇ ਕੇ ਸਨਮਾਨਿਤ ਕੀਤਾ ਗਿਆ । ਸਾਰੇ ਪੰਚਾਂ ਸਰਪੰਚਾਂ ਨੇ ਸੁਸਾਇਟੀ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।

Related Post