post

Jasbeer Singh

(Chief Editor)

Patiala News

ਚਾਉ, ਸੁਰੱਖਿਆ, ਮਦਦ ਹਿੱਤ ਜਾਗਰੂਕਤਾ ਕਰਦੇ ਵੰਲਟੀਅਰਾਂ ਦਾ ਸਨਮਾਨ ਕੀਤਾ : ਰਾਕੇਸ਼ ਵਰਮੀ

post-img

ਚਾਉ, ਸੁਰੱਖਿਆ, ਮਦਦ ਹਿੱਤ ਜਾਗਰੂਕਤਾ ਕਰਦੇ ਵੰਲਟੀਅਰਾਂ ਦਾ ਸਨਮਾਨ ਕੀਤਾ : ਰਾਕੇਸ਼ ਵਰਮੀ ਪਟਿਆਲਾ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਜਿਥੇ ਮਾਨਵਤਾ ਅਤੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਭਲਾਈ ਹਿੱਤ ਅਨੇਕਾਂ ਕਾਰਜ ਨਿਸ਼ਕਾਮ ਭਾਵਨਾ ਨਾਲ ਕੀਤੇ ਜਾ ਰਹੇ ਹਨ ਉਥੇ, ਪੀੜਤਾਂ ਅਤੇ ਜ਼ਰੂਰਤਮੰਦਾਂ ਦੀ ਹਾਦਸਿਆਂ, ਘਟਨਾਵਾਂ ਸਮੇਂ ਮਦਦ ਕਰਨ ਵਾਲੇ ਵਿਦਿਆਰਥੀਆਂ, ਅਧਿਆਪਕਾਂ, ਪੁਲਸ, ਸੜਕ ਸੁਰੱਖਿਆ ਫੋਰਸ ਫਾਇਰ ਬ੍ਰਿਗੇਡ, ਐਨ. ਸੀ. ਸੀ. ਕੇਡਿਟਜ ਅਤੇ ਐਨ. ਐਸ. ਐਸ. ਵੰਲਟੀਅਰਾਂ ਨੂੰ ਮਾਨਵਤਾ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ । ਇਸੇ ਸਬੰਧ ਵਿੱਚ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਵਲੋਂ ਸਰਕਾਰੀ ਮਹਿੰਦਰਾ ਕਾਲਜ ਦੇ ਐਨ ਐਸ ਐਸ ਵੰਲਟੀਅਰਾਂ ਦਾ ਸਨਮਾਨ ਕੀਤਾ ਜ਼ੋ ਆਪਣੀਆਂ ਸਕਿੱਟਾ, ਨਾਟਕਾਂ ਅਤੇ ਬੁਲੰਦ ਆਵਾਜ਼ ਨਾਲ, ਵਿਦਿਆਰਥੀਆਂ ਅਤੇ ਪਬਲਿਕ ਨੂੰ ਨਸ਼ਿਆਂ, ਏਡਜ਼, ਹਾਦਸਿਆਂ, ਅਪਰਾਧਾਂ, ਦੁਰਘਟਨਾਵਾਂ ਤੋਂ ਬਚਣ ਲਈ ਪ੍ਰੇਰਿਤ ਕਰ ਰਹੇ ਹਨ। ਸਮਾਗਮ ਦੇ ਮੁੱਖ ਮਹਿਮਾਨ ਰਵਦੀਪ ਸਿੰਘ, ਸਕੱਤਰ, ਨਗਰ ਨਿਗਮ ਪਟਿਆਲਾ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ, ਸਕੱਤਰ ਅਤੇ ਸਮੂੰਹ ਮੈਂਬਰਾਂ ਦੇ ਮਾਨਵਤਾਵਾਦੀ ਮਿਸ਼ਨ ਦੀ ਪ੍ਰਸੰਸਾ ਕੀਤੀ ਜ਼ੋ ਆਪਣੇ ਨਾਲੋਂ ਦੂਸਰਿਆਂ ਦੀ ਸਹਾਇਤਾ, ਸੁਰੱਖਿਆ, ਸਨਮਾਨ, ਖੁਸ਼ਹਾਲੀ, ਉਨਤੀ ਅਤੇ ਅਰੋਗਤਾ ਹਿੱਤ ਪ੍ਰੰਸ਼ਾਸਾਯੋਗ ਉਪਰਾਲੇ ਕਰ ਰਹੇ ਹਨ । ਸਾਈਂ ਐਨ. ਆਈਂ. ਐਸ. ਦੇ ਅੰਤਰਰਾਸ਼ਟਰੀ ਅਥਲੀਟ ਕੋਚ ਕਮਾਲ ਅਲੀ ਖਾਨ ਨੇ ਕਿਹਾ ਕਿ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ. ਐਸ. ਐਸ. ਵੰਲਟੀਅਰਾਂ ਅਤੇ ਐਨ. ਸੀ. ਸੀ. ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਕਰਵਾਉਣ ਲਈ ਸ਼੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਰਾਹੀਂ, ਪੀੜਤਾਂ ਦੀ ਸਹਾਇਤਾ ਅਤੇ ਸਨਮਾਨ ਕਰਨ ਦੇ ਕਾਰਜ਼ ਸ਼ੁਰੂ ਕਰਕੇ, ਨੋਜਵਾਨਾਂ ਅਤੇ ਨਾਗਰਿਕਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਪ੍ਰਸੰਸਾਯੋਗ ਪ੍ਰੳਪਕਾਰੀ ਮਿਸ਼ਨ ਆਰੰਭ ਕੀਤੇ ਹਨ, ਜਿਸ ਸਦਕਾ ਨੋਜਵਾਨਾਂ ਅਤੇ ਨਾਗਰਿਕਾਂ ਵਲੋਂ ਪੀੜਤਾਂ ਜ਼ਖਮੀਆਂ ਦੀ ਬਿਨਾਂ ਡਰ ਭੈ ਦੇ, ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ਹੈ । ਕਾਕਾ ਰਾਮ ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਰਜਿਸਟ੍ਰਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਪਟਿਆਲਾ ਅਤੇ ਸਿਵਲ ਸਰਜਨ ਪਟਿਆਲਾ ਨੂੰ ਆਦੇਸ਼ ਦਿੱਤੇ ਹਨ ਕਿ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਰਾਹੀਂ ਵਿਦਿਆਰਥੀਆਂ, ਅਧਿਆਪਕਾਂ ਸਟਾਫ ਮੈਂਬਰਾਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ ਤਾਂ ਜ਼ੋ ਮਦਦਗਾਰ ਫ਼ਰਿਸ਼ਤਿਆਂ ਵਜੋਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਨੋਜਵਾਨ ਤਿਆਰ ਰਹਿਣ ।

Related Post