

ਬੰਦੀ ਸਿੰਘਾ ਦੀ ਰਿਹਾਈ ਲਈ ਕੱਢਿਆ ਚਿਤਾਵਨੀ ਮਾਰਚ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੈਰ - ਪੈਰ ਤੇ ਸਿੱਖਾ ਨਾਲ ਧੱਕਾ ਕੀਤਾ : ਬਾਪੂ ਗੁਰਚਰਨ ਸਿੰਘ ਹਵਾਰਾ ਪਟਿਆਲਾ 29 ਮਈ () : ਅੱਜ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਕੋਮੀ ਇਨਸਾਫ ਮੋਰਚੇ ਦੇ ਸੱਦੇ ਤੇ ਕਿਸਾਨ , ਮਜਦੂਰ , ਧਾਰਮਿਕ ਅਤੇ ਵਾਪਰੀ ਜਥੇਬੰਦੀਆਂ ਇਕੱਠੀਆਂ ਹੋਈਆ ਜਿੰਨਾ ਨੇ ਬੰਦੀ ਸਿੰਘਾ ਦੀ ਰਿਹਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀਆਂ ਘਟਨਾਵਾ ਨੂੰ ਰੋਕਣ ਲਈ ਨਵੇਂ ਸਖਤ ਕਾਨੂੰਨ ਬਣਾਉਣ ਲਈ ਅਤੇ ਬਹਿਬਲ ਕਲਾਂ ਤੇ ਕੋਟਕੂੁਪਰਾ ਗੋਲੀ ਕਾਂਡ ਦਾ ਇਨਸਾਫ ਅਤੇ ਸਿੱਖ ਤੇ ਪੰਜਾਬੀ ਜੰਗ ਨਹੀ ਚਾਹੁੰਦੇ ਜਿਸ ਕਰਕੇ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਚੇਤਾਵਨੀ ਮਾਰਚ ਕੱਢਿਆ ਗਿਆ। ਇਹ ਮਾਰਚ ਸ੍ਰੀ ਦੁਖਨਿਵਾਰਨ ਸਾਹਿਬ ਤੋ ਅਰਦਾਸ ਕਰਕੇ ਰਵਾਨਾ ਹੁੰਦੇ ਹੋਏ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਨਆਰੇਬਾਜੀ ਕਰਦੇ ਹੋਏ ਡੀ.ਸੀ ਦਫਤਰ ਪਹੁੰਚੇ । ਇਸ ਮੋਕੇ ਬਾਪੂ ਗੁਰਚਰਨ ਸਿੰਘ ਹਵਾਰਾ ਵੱਲੋ ਪੰਜਾਬ ਤੇ ਕੇਂਦਰ ਸਰਕਾਰ ਨੂੰ ਸਖਤ ਸਬਦਾ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬੰਦੀ ਸਿੰਘਾ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਨ ਦੀ ਮੰਗ ਕਰਦੀਆਂ ਆ ਰਹੀਆਂ ਹਨ ਪ੍ਰੰਤੂ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਸਿੱਖਾਂ ਦੀਆ ਮੰਗਾਂ ਨੂੰ ਅਣਦੇਖਾ ਕਰ ਰਹੀਆਂ ਹਨ ਉਨਾ ਨੇ ਕਿਹਾ ਸਰਬੱਤ ਖਾਲਸਾਂ ਵੱਲੋ 2016 ਚ ਥਾਪੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ , ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਦਵਿੰਦਰ ਸਿਘ ਭੁੱਲਰ ਸਮੇਤ ਸਾਰੇ ਬੰਦੀ ਸਿੰਘਾ ਦੀ ਪੱਕੀ ਰਿਹਾਈ ਕੀਤੀ ਜਾਵੇ , ਉਨਾ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜਾਂਵਾ ਤੋ ਦੁੱਗਣੀਆਂ ਸਜਾਂਵਾ ਪੂਰੀਆਂ ਕਰ ਚੁੱਕੇ ਹਨ ਪ੍ਰੰਤੂ ਫਿਰ ਵੀ ਉਨਾ ਨੂੰ ਜੇਲਾ ਵਿੱਚ ਬੰਦ ਕੀਤਾ ਹੋਇਆਂ ਹੈ ਉਨਾ ਨੇ ਅੱਗੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾ ਕਿ ਸਿੱਖਾਂ ਲਈ ਭਾਰਤ ਅੰਦਰ ਕੋਈ ਵੱਖਰਾ ਕਾਨੂੰਨ ਲਾਗੂ ਕੀਤਾ ਹੋਇਆਂ ਹੈ ਜ਼ੋ ਆਪਣੀਆਂ ਸਜ਼ਾਵਾਂ ਤੋ ਦੁੱਗਣੀਆਂ ਸਜਾਵਾਂ ਕੱਟ ਚੁੱਕੇ ਹਨ ਪ੍ਰੰਤੂ ਉਨਾ ਨੂੰ ਰਿਹਾਆਂ ਨਹੀ ਕੀਤਾ ਜਾ ਰਿਹਾ ਉਨਾ ਨੇ ਕਿਹਾ ਕਿ ਇਹ ਸਰਕਾਰਾਂ ਲੋਕਤੰਤਰ ਦਾ ਵੱਡਾ ਘਾਂਣ ਕਰਦੀਆਂ ਆ ਰਹੀਆਂ ਹਨ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਕਾਨੂੰਨ ਨੂੰ ਸਿੱਕੇ ਟੰਗ ਕੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਭਾਈ ਅਮ੍ਰਿਤਪਾਲ ਸਿੰਘ ਸੰਸਦ ਮੈਂਬਰ ਸਮੇਤ ਦਰਜਨਾ ਨੋੋਜਵਾਨਾਂ ਨੂੰ ਪੰਜਾਬ ਤੋ ਸੈਂਕੜੇ ਮੀਲ ਦੂਰ ਜੇਲਾਂ ਵਿੱਚ ਬੰਦ ਕੀਤਾ ਹੋਇਆਂ ਹੈ ।ਉੁਨਾ ਨੇ ਅੱਗੇ ਕਿਹਾ ਪੰਜਾਬ ਦੇ ਲੋਕ ਜੰਗ ਨਹੀ ਚਾਹੁੰਦੇ ਹਨ ਕਿਉਂ ਕਿ 1947 ਤੋ ਲੈਕੇ ਅੱਜ ਤੱਕ ਪੰਜਾਬ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਭੁਗਤ ਚੁੱਕਾ ਹੈ।ਇਸ ਦੋਰਾਨ ਬਾਪੂ ਗੁਰਚਰਨ ਸਿੰਘ , ਪ੍ਰੋ : ਮਹਿੰਦਰਪਾਲ ਸਿੰਘ , ਕਿਸਾਨ ਆਗੂ ਡਾ ਦਰਸ਼ਨ ਪਾਲ ਸਮੇਤ ਸਾਰੇ ਆਗੂਆਂ ਵੱਲੋ ਪ੍ਰਸਾਸਨ ਦੇ ਅਧਿਕਾਰੀਆਂ ਨੂੰ ਚਿਤਾਵਨੀ ਪੱਤਰ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਇੰਨਾ ਗੰਭੀਰ ਮਸਲ਼ਿਆਂ ਨੂੰ ਅਣਦੇਖਾ ਕੀਤਾ ਤਾ ਆਉਂਣ ਵਾਲੇ ਸਮੇਂ ਦੋਰਾਨ ਪੰਜਾਬ ਵੱਡਾ ਸੰਘਰਸ ਸੁਰੂ ਕੀਤਾ ਜਾਵੇਗਾ ,। ਇਸ ਮੋਕੇ ਕਿਸਾਨ ਆਗੂ ਜੰਗ ਸਿੰਘ ਭੇਟੜੀ , ਜ਼ਸਵਿੰਦਰ ਸਿੰਘ ਡੋਰਲੀ ਵਾਰਿਸ ਪੰਜਾਬ , ਜ਼ੋਰਾ ਸਿੰਘ ਬਲਬੇੜਾ ਕਿਸਾਨ ਆਗੂ , ਗੁਰਜੰਟ ਸਿੰਘ ਕੋਮੀ ਇਨਸਾਫ ਮੋਰਚਾ , ਰਣਜੀਤ ਸਿੰਘ ਆਕੜ ,ਹਰਭਜਨ ਸਿੰਘ ਕਸਮੀਰੀ ਸਰਨਜੀਤ ਸਿੰਘ ਜ਼ੋਗੀਪੁਰ , ਐਸ.ਪੀ ਸਿੰਘ , ਗੁਰਪ੍ਰੀਤ ਸਿੰਘ ਮਾਨ , ਕਰਮਜੀਤ ਸਿੰਘ ਮਾਨ , ਰੱਬੀ ਅਬਦਲਪੁਰੀਆ ਮਨਜੀਤ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਬਾਰਨ , ਮਹਿੰਦਰ ਬੈਹਲ , ਕੁਲਬੀਰ ਸਿੰਘ ਖਾਲਸਾ ਸੰਨੀ ਗਾਸਾ ਅਤੇ ਸਮੂਹ ਜੱਥੇਬੰਦੀਆਂ ਦੇ ਆਗੂ ਹਾਜਰ ਸਨ