post

Jasbeer Singh

(Chief Editor)

Punjab

2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ : ਪਬਲਿਕ ਹੈਲਥ ਵਿਭਾਗ

post-img

2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ : ਪਬਲਿਕ ਹੈਲਥ ਵਿਭਾਗ ਐਸ. ਏ. ਐਸ. ਨਗਰ : ਪੰਜਾਬ ਦੇ ਜਿ਼ਲਾ ਮੋਹਾਲੀ ਦੇ ਸਰਕਾਰੀ ਸਕੂਲਾਂ ਵਿਚ ਪੀਣ ਵਾਲੇ ਪਾਣੀ ਦੇ ਨਮੂਨੇ ਲਗਾਤਾਰ ਫੇਲ੍ਹ ਹੋ ਰਹੇ ਹਨ । ਪਬਲਿਕ ਹੈਲਥ ਵਿਭਾਗ ਦੀ ਖਰੜ ਸਥਿਤ ‘ਸਟੇਟ ਪਬਲਿਕ ਹੈਲਥ ਲੈਬਾਰਟੀ’ ਵਲੋਂ ਜਾਰੀ ਇਕ ਰਿਪੋਰਟ ਵਿਚ ਅਜਿਹਾ ਸਪੱਸ਼ਟ ਹੋਇਆ ਹੈ । ਸਿਵਲ ਸਰਜਨ ਮੋਹਾਲੀ ਦੇ ਨਾਂਅ 5 ਦਸੰਬਰ ਨੂੰ ਜਾਰੀ ਇਕ ਪੱਤਰ ਵਿਚ ਲੈਬ-ਕੋਅਰਡੀਨੇਟਰ ਨੇ ਇਨ੍ਹਾਂ ਸਕੂਲਾਂ ਵਿਚ ਪਹਿਲ ਦੇ ਆਧਾਰ ’ਤੇ ਕਲੋਰੀਨੇਸ਼ਨ ਤੇ ਵਿਭਾਗ ਵੱਲੋਂ ਸੁਝਾਅ ਕੀਤੇ ਇਲਾਜ ਦੇ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ । ਪਬਲਿਕ ਹੈਲਥ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ 2 ਦਸੰਬਰ ਨੂੰ ਪ੍ਰਾਪਤ ਕੀਤੇ 9 ਸਕੂਲਾਂ ਦੇ ਨਮਨਿਆਂ ਵਿਚੋਂ 5 ਦਾ ਪਾਣੀ ਪੀਣਯੋਗ ਨਹੀਂ ਹੈ । ਰਿਪੋਰਟ ਅਨੁਸਾਰ ਟੈਸਟ ਕੀਤੇ ਨਮੂਨਿਆਂ ਦੇ ਪਾਣੀ ਵਿਚ ਬੈਕਟੀਰੀਆ ਦੀ ਬਹੁਤਾਤ ਪਾਈ ਗਈ ਹੈ, ਇਸ ਲਈ ਇਨ੍ਹਾਂ ਦੇ ਨਮੂਨੇ ਦੁਬਾਰਾ ਭੇਜੇ ਜਾਣ ਦੇ ਹੁਕਮ ਦਿੱਤੇ ਗਏ ਹਨ । ਹਾਲਾਂਕਿ ਕਿਸੇ ਵੀ ਸਕੂਲ ਵਿਚ ਟੀਡੀਐਸ, ਪੀ. ਐਚ. ਕਲੋਰਾਈਡ ਅਤੇ ਹੋਰ ਧਾਤਾਂ ਤੈਅ ਮਿਕਦਾਰ ਅਨੁਸਾਰ ਹਨ ਪਰ ਪਾਣੀ ਵਿਚ ਕਲੋਰੀਫੋਰਮ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਦੱਸੀ ਜਾ ਰਹੀ ਹੈ । ਕੁਲ 9 ਸਕੂਲਾਂ ਵਿਚੋਂ ਹੈ 4 ਸਕੂਲਾਂ ਵਿਚ ਹੀ ਪਾਣੀ ਪੀਣਯੋਗ ਪਾਇਆ ਗਿਆ ਹੈ । ਇਨ੍ਹਾਂ ਵਿਚ ਸਰਕਾਰੀ ਪ੍ਰਾਈਮਰ ਸਕੂਲ ਦੇਵੀ ਨਗਰ, ਪ੍ਰਾਇਮਰੀ ਤੇ ਮਿਡਲ ਸਕੂਲ ਕਲੌਲੀ, ਪ੍ਰਾਇਮਰੀ ਤੇ ਮਿਡਲ ਸਕੂਲ ਤਸੋਲੀ ਅਤੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਗੁਡਾਣਾ ਸ਼ਾਮਲ ਹਨ । ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਵੀ ਅਜਿਹੇ 23 ਸਕੂਲਾਂ ਦੇ ਮੁੱਖੀਆਂ ਤੋਂ ਜਵਾਬ-ਤਲਬੀ ਕੀਤੀ ਹੈ ਜਿੱਥੇ ਪਹਿਲਾਂ ਪਾਣੀ ਪੀਣਯੋਗ ਨਹੀਂ ਸੀ । ਡਿਪਟੀ ਡੀ. ਈ. ਓ. ਅੰਗਰੇਜ਼ ਸਿੰਘ ਵੱਲੋਂ ਸਕੂਲ ਮੁੱਖੀਆਂ ਨੂੰ ਡੀ. ਸੀ. ਦੇ ਹੁਕਮਾਂ ’ਤੇ ਇਹ ਰਿਪੋਰਟ ਜਲਦ ਭੇਜਣ ਦੀ ਹਦਾਇਤ ਕੀਤੀ ਹੈ । ਪਤਾ ਚਲਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਮੁਖੀਆਂ ਨੂੰ ਪਾਣੀ ਦੇ ਨਮੂਨੇ ਦੁਬਾਰਾ ਜਾਂਚ ਕਰਵਾਉਣ ਲਈ ਆਖਿਆ ਗਿਆ ਹੈ । ਹਾਲਾਂਕਿ ਸਵੱਛ ਪਾਣੀ ਪ੍ਰਦਾਨ ਕਰਨ ਤਾਂ ਪਬਲਿਕ ਸਿਹਤ ਵਿਭਾਗ ਦਾ ਕੰਮ ਹੈ ਤਾਂ ਫੇਰ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਵਿਭਾਗ ਕਿਹੜੇ ਕੰਮੀਂ ਲਾਉਣ ਲੱਗਾ ਹੈ ਇਸ ਬਾਰੇ ਖ਼ਾਸੀ ਚਰਚਾ ਚਲ ਰਹੀ ਹੈ । ਇਨ੍ਹਾਂ 23 ਸਕੂਲਾਂ ਵਿਚ 14 ਸਕੂਲ ਬਲਾਕ ਖਰੜ-1 ਅਤੇ ਖਰੜ-2 ਨਾਲ ਸਬੰਧਤ ਹਨ । ਇਨ੍ਹਾਂ ਤੋਂ ਇਲਾਵਾ ਡੇਰਾਬੱਸੀ ਦੇ 2 ਤੇ 7 ਸਕੂਲ ਬਨੂੜ ਬਲਾਕ ਨਾਲ ਸਬੰਧਤ ਹਨ। ਜਦੋਂ ਪਾਣੀ ਵਾਲੇ ਪਾਣੀ ’ਚ ਬੈਕਟੀਰੀਅਲ ਨੁਕਸ ਦੇ ਚਰਚੇ ਜ਼ਿਆਦਾ ਹੋਣ ਲੱਗੇ ਹੁਣ ਵਿਭਾਗ ਨੇ ਸਕੂਲਾਂ ਵਿਚ ਆਰ. ਓ. ਦੀ ਜਾਣਕਾਰੀ ਮੰਗ ਲਈ ਹੈ । ਜ਼ਿਲ੍ਹਾ ਸਿੱਖਿਆ ਵਿਭਾਗ ਨੇ ਇਕ ਗੂਗਲ ਫ਼ਾਰਮ ਭੇਜ ਕੇ ਉਨ੍ਹਾਂ ਵਿਚ ਲੱਗੇ ਆਰ. ਓਜ਼ ਦੀ ਜਾਣਕਾਰੀ ਮੰਗੀ ਹੈ । ਇਨ੍ਹਾਂ ਸਕੂਲ ਵਿਚ ਸਰਕਾਰੀ ਸਕੂਲ ਗੋਬਿੰਦਗੜ੍ਹ ਜਿਥੇ ਟੂਟੀ ਵਿਚੋਂ ਪਾਣੀ ਪ੍ਰਾਪਤ ਕੀਤਾ ਗਿਆ ਪਰ ਇਹ ਪਾਣੀ ਪੀਣਯੋਗ ਨਹੀਂ, ਪ੍ਰਾਇਮਰੀ ਸਕੂਲ ਸੰਤੇਮਾਜਰਾ, ਮਿਡਲ ਸਕੂਲ ਬਠਲਾਣਾ, ਸਰਕਾਰੀ ਪ੍ਰਾਇਮਰੀ ਸਕੂਲ ਬਠਲਾਣਾ, ਪ੍ਰਾਇਮਰੀ ਸਕੂਲ ਗੋਬਿੰਦਗੜ੍ਹ ਸ਼ਾਮਲ ਹੈ ।

Related Post