ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ : ਕਮਿਸ਼ਨ
- by Jasbeer Singh
- August 18, 2025
ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ : ਕਮਿਸ਼ਨ ਨਵੀਂ ਦਿੱਲੀ, 18 ਅਗਸਤ 2025 : ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਸਬੰਧੀ ਦੱਸਦਿਆਂ ਕੇਂਦਰੀ ਜਲ ਕਮਿਸ਼ਨ ਨੇ ਦੱਸਿਆ ਕਿ ਯਮੁਨਾ ਨਦੀ ਵਿਚ 19 ਅਗਸਤ ਤੱਕ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਜਦੋਂ ਕਿ ਖਤਰੇ ਦਾ ਨਿਸ਼ਾਨ 205.33 ਮੀਟਰ ਹੈ। ਕਮਿਸ਼ਨ ਇਹਤਿਆਤੀ ਉਪਰਾਲੇ ਵਜੋਂ ਪਾਣੀ ਦੀ ਨਿਕਾਸੀ ਸ਼ੁਰੂ ਕਰ ਸਕਦਾ ਹੈ। ਸੋਮਵਾਰ ਸਵੇਰੇ 7 ਵਜੇ ਤੱਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ ਸੀ 204. 80 ਮੀਟਰ ਕਮਿਸ਼ਨ ਮੁਤਾਬਕ ਸੋਮਵਾਰ ਸਵੇਰੇ 7 ਵਜੇ ਤੱਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.80 ਮੀਟਰ ਸੀ ਜੋ ਐਤਵਾਰ ਸ਼ਾਮ ਨੂੰ 204.60 ਮੀਟਰ ਤੋਂ ਵੱਧ ਗਿਆ ਹੈ। ਕਮਿਸ਼ਨ ਨੇ ਦੱਸਿਆ ਕਿ ਚਿਤਾਵਨੀ ਦਾ ਨਿਸ਼ਾਨ 204.50 ਮੀਟਰ ਹੈ ਅਤੇ ਨਦੀ ਲਗਾਤਾਰ ਦੋ ਦਿਨਾਂ ਤੋਂ ਇਸ ਪੱਧਰ ਤੋਂ ਉਪਰ ਹੈ।

