
ਅੰਮ੍ਰਿਤ ਯੋਜਨਾਂ-1 ਅਤੇ 2 ਦੇ ਤਹਿਤ ਸਨੌਰ ਸ਼ਹਿਰ ਚ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਕੀਤਾ ਜਾਵੇਗਾ : ਪ੍ਰਦੀਪ ਜੋਸ਼ਨ
- by Jasbeer Singh
- January 16, 2025

ਅੰਮ੍ਰਿਤ ਯੋਜਨਾਂ-1 ਅਤੇ 2 ਦੇ ਤਹਿਤ ਸਨੌਰ ਸ਼ਹਿਰ ਚ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਕੀਤਾ ਜਾਵੇਗਾ : ਪ੍ਰਦੀਪ ਜੋਸ਼ਨ ਸਨੌਰ ਦੀਆਂ ਕਲੋਨੀਆਂ ਚ ਕੀਤਾ ਪ੍ਰਦੀਪ ਜੋਸ਼ਨ ਨੇ ਆਪਣੀ ਟੀਮ ਸਮੇਤ ਕੀਤਾ ਦੌਰਾ ਸਨੌਰ 16 ਜਨਵਰੀ : ਹਲਕਾ ਸਨੌਰ ਚ ਬੀਤੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੂੰ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਸ਼ਹਿਰ ਨਿਵਾਸੀਆਂ ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ । ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਬਿਨ੍ਹਾਂ ਕਿਸੇ ਦੇਰੀ ਕੀਤੇ ਅੱਜ ਸਨੌਰ ਦੀਆਂ ਕਲੋਨੀਆਂ ਵਿੱਚ ਆਪਣੀ ਟੀਮ ਸਮੇਤ ਦੌਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਦਿੱਤੀ ਗਈ ਉਹ ਲੋਕਾਂ ਦੀਆਂ ਸਹੂਲਤਾਂ ਪੂਰੀਆਂ ਕਰਨ ਲਈ ਮਿਲੀ ਹੈ, ਜਿਸਨੂੰ ਮੈ ਆਪਣੀ ਟੀਮ ਨਾਲ ਪੂਰੀਆਂ ਕਰਨ ਦੇ ਯਤਨ ਕਰ ਰਿਹਾ ਹਾਂ । ਉਨ੍ਹਾਂ ਦੱਸਿਆ ਕਿ ਅਸੀਂ ਅੱਜ ਅੰਮ੍ਰਿਤ ਯੋਜਨਾ ਦੇ ਤਹਿਤ ਸਾਰੇ ਸ਼ਹਿਰ ਨੂੰ ਵਾਟਰ ਸਪਲਾਈ ਨਾਲ ਜੋੜੀਆਂ ਜਾਵੇਗਾ । ਇਸ ਵਿੱਚ ਲੋਕਾਂ ਨੂੰ ਪਾਣੀ ਸ਼ੁੱਧ ਕਰਕੇ ਉਪਲੱਬਧ ਕਰਵਾਇਆ ਜਾਵੇਗਾ । ਇਸੇ ਸੰਬੰਧ ਚ ਸੀਵਰੇਜ ਬੋਰਡ ਦੇ ਐਕਸ਼ਨ, ਐਸ. ਡੀ. ਓ., ਸਨੌਰ ਨਗਰ ਕੋਂਸਲ ਸਨੌਰ ਦੇ ਕਾਰਜ ਸਾਧਕ ਅਫਸਰ ਸਮੇਤ ਨਿਰਖਣ ਕੀਤਾ ਗਿਆ ਕਿ ਸ਼ਹਿਰ ਚ ਕਿੰਨਾ ਕੰਮ ਹੋ ਚੁੱਕਾ ਹੈ ਅਤੇ ਕਿੰਨ੍ਹਾਂ ਬਾਕੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਨੌਰ ਦੇ ਵਿੱਚ 20% ਨਿਵਾਸੀਆਂ ਨੂੰ ਨਹੀਂ 100% ਲੋਕਾਂ ਤੱਕ ਸ਼ੁੱਧ ਪਾਣੀ ਉਪਲੱਬਧ ਕਰਵਾਇਆ ਜਾਵੇ। ਪ੍ਰਧਾਨ ਜੋਸ਼ਨ ਨੇ ਕਿਹਾ ਕਿ ਸਨੌਰ ਵਾਸੀਆਂ ਦੀ ਸੀਵਰੇਜ ਦੀ ਸੱਮਸਿਆ ਇਕ ਮੁੱਖ ਸੱਮਸਿਆ ਹੈ। ਜਿਸਨੂੰ ਅਸੀਂ ਜਲਦ ਤੋਂ ਜਲਦ ਹੱਲ ਕਰਨ ਲਈ ਜੁੱਟੇ ਹੋਏ ਹਾਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ 'ਆਪ' ਸਰਕਾਰ ਤੋਂ ਪਹਿਲਾਂ ਵਾਲੀ ਸਰਕਾਰ ਨੂੰ ਸੀਵਰੇਜ ਬੋਰਡ ਵਲੋਂ ਸਨੌਰ ਸ਼ਹਿਰ ਲਈ 65 ਕਰੋੜ ਰੁਪਇਆ ਪਾਸ ਹੋਇਆਂ ਸੀਪਰੰਤੂ ਉਨ੍ਹਾਂ ਵਲੋਂ ਕੋਈ ਕੰਮ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਅੰਮ੍ਰਿਤ ਯੋਜਨਾਂ-1 ਦੇ ਤਹਿਤ ਅਸੀਂ ਉਨ੍ਹਾਂ ਪੈਸਿਆਂ ਨੂੰ ਵਾਪਿਸ ਲੈ ਕੇ ਆਈਏ ਤੇ ਸਨੌਰ ਵਾਸੀਆਂ ਨੂੰ ਵਾਟਰ ਸਪਲਾਈ ਦੇ ਨਾਲ-ਨਾਲ ਸੀਵਰੇਜ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਟੀਮ ਸਮੇਤ ਹਲਕਾ ਵਿਧਾਇਕ ਪਠਾਣਮਾਜਰਾ ਦੀ ਰਹਿਨੁਮਾਈ ਹੇਠ ਇਨ੍ਹਾਂ ਕੰਮਾਂ ਨੂੰ ਕਰਨ ਦਾ ਯਤਨ ਕਰਾਂਗਾ । ਇਸ ਮੌਕੇ ਕਾਰਜ ਸਾਧਕ ਅਫਸਰ ਲਖਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਰਹਿਨੁਮਾਈ ਹੇਠ ਨੇਪਰੇ ਚੜਾਉਣ ਦੇ ਯਤਨ ਚ ਜੁੱਟੇ ਹੋਏ ਹਾਂ ।
Related Post
Popular News
Hot Categories
Subscribe To Our Newsletter
No spam, notifications only about new products, updates.