post

Jasbeer Singh

(Chief Editor)

Patiala News

ਸਾਨੂੰ ਸਾਰੀਆ ਨੂੰ ਭਗਵਾਨ ਵਿਸ਼ਕਰਮਾ ਜੀ ਦੇ ਦੱਸੇ ਮਾਰਗ ਦਰਸ਼ਕਾ ਤੇ ਚੱਲਣਾ ਚਾਹੀਦਾ ਹੈ : ਵਿੰਦਾ

post-img

ਸਾਨੂੰ ਸਾਰੀਆ ਨੂੰ ਭਗਵਾਨ ਵਿਸ਼ਕਰਮਾ ਜੀ ਦੇ ਦੱਸੇ ਮਾਰਗ ਦਰਸ਼ਕਾ ਤੇ ਚੱਲਣਾ ਚਾਹੀਦਾ ਹੈ : ਵਿੰਦਾ ਪਟਿਆਲਾ : ਬਹੇੜਾ ਰੋਡ ਪਟਿਆਲਾ ਵਿਖੇ ਸਮੂੰਹ ਦੁਕਾਨਦਾਰ ਭਾਈਚਾਰੇ ਵਲੋਂ ਵਿਸ਼ਵਕਰਮਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੈਂਬਰ ਇੰਮਪਰੂਵਮੈਂਟ ਟਰੱਸਟ ਪਟਿਆਲਾ ਸ੍ਰ.ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੱਲਬਾਤ ਕਰਦਿਆ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾਂ ਜੀ ਦਾ ਦਿਵਸ ਸਮੁੱਚੇ ਵਿਸ਼ਵ ਭਰ ਵਿੱਚ ਹਰ ਵਰਗ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਉਹ ਅਰਦਾਸ ਕਰਦੇ ਹਨ ਕਿ ਹੱਥੀਂ ਕਿਰਤ ਕਰਨ ਵਾਲੇ ਸਾਰੇ ਮਿਹਨਤਕਸ਼ ਲੋਕਾਂ ਤੇ ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ ਦੀ ਕਿਰਪਾ ਬਣੀ ਰਹੇ ਅਤੇ ਸਭ ਦੀ ਮਿਹਨਤ ਦਾ ਮੁੱਲ ਪਵੇ ਤੇ ਸਭ ਦੀਆਂ ਕਮਾਈਆਂ ‘ਚ ਵਾਧਾ ਹੋਵੇ । ਸ੍ਰ.ਵਿੰਦਾ ਨੇ ਕਿਹਾ ਕਿ ਸਨਅਤੀ ਇਕਾਈਆਂ ਖੇਤਰ ਤੇ ਹੋਰ ਰਿਪੇਅਰ ਵਰਕਸ਼ਾਪਾ, ਮਿਸਤਰੀ,ਮਜ਼ਦੂਰ,ਮਕੈਨਿਕ ਭਾਈਚਾਰੇ, ਖੇਤੀਬਾਣੀ ਦੇ ਕੰਮ ਕਰਨ ਵਾਲੇ ਸੰਦਾ ਦੇ ਸਵਰੂਪ ਵਿੱਚ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਅਹਿਮ ਦੇਣ ਹੈ । ਸਾਨੂੰ ਸਾਰੀਆਂ ਨੂੰ ਭਗਵਾਨ ਵਿਸ਼ਵਕਰਮਾਂ ਜੀ ਦੇ ਮਾਰਗ ਦਰਸ਼ਕਾ ਤੇ ਚੱਲਣਾ ਚਾਹੀਦਾ ਹੈ । ਇਸ ਮੌਕੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ, ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਹਰਪ੍ਰੀਤ ਸਿੰਘ ਪ੍ਰੀਤ ਗਰੋਵਰ, ਜਗਮੋਹਨ ਸਿੰਘ ਕੋਹਲੀ, ਗਵਿੰਦਰ ਸਿੰਘ ਕੋਹਲੀ, ਗੁਰਪਾਲਇੰਦਰ ਸਿੰਘ,ਅਮਿਤ ਕੁਮਾਰ ਮੋਨੂੰ,ਹਰਦਿਆਲ ਸਿੰਘ, ਭਗਵੰਤ ਸਿੰਘ,ਹਰਮਨ ਗਰੋਵਰ ਤੇ ਹੋਰ ਦੁਕਾਨਦਾਰ ਭਾਈਚਾਰਾ ਮੌਜੂਦ ਸਨ ।

Related Post