ਸਾਨੂੰ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ : ਵਿਨੋਦ ਸ਼ਰਮਾ
- by Jasbeer Singh
- February 22, 2025
ਸਾਨੂੰ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ : ਵਿਨੋਦ ਸ਼ਰਮਾ ਪਟਿਆਲਾ : ਜਨਹਿਤ ਸਮਿਤੀ ਪਟਿਆਲਾ ਵਲੋ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਪਾਰਕ ਸੁਪਰ ਸਪੇਸ਼ੇਲਟੀ ਹਸਪਤਾਲ ਪਟਿਆਲਾ ਬ੍ਰਾਂਚ ਨਾਲ ਮਿਲ ਕੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਅੱਜ ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਪਾਰਕ ਸੁਪਰ ਸਪੈਸ਼ੇਲਟੀ ਹਸਪਤਾਲ ਦੇ ਸਹਿਯੋਗ ਨਾਲ ਮਿਲ ਕੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਚ ਸੈਰ ਪ੍ਰੇਮੀਆ ਨੇ ਆਪਣੇ ਟੈਸਟ ਕਰਵਾਏ । ਇਸ ਮੌਕੇ 150 ਦੇ ਕਰੀਬ ਲੋਕਾ ਨੇ ਆਪਣੀ ਸਿਹਤ ਜਾਂਚ ਕਰਵਾਈ ।ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਇੰਦਰਜੀਤ ਦੁਆ ਪਹੁੰਚੇ । ਉਨ੍ਹਾਂ ਦੱਸਿਆ ਕਿ ਹੁਣ ਸਮਾਜ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਹੈ, ਜਨਹਿਤ ਸਮਿਤੀ ਦਾ ਉਪਰਾਲਾ ਬਹੁਤ ਵੱਡਾ ਅਤੇ ਲਾਭਕਾਰੀ ਹੈ ਕਿਉ ਕੇ ਨਿਯਮਤ ਰੂਪ ਚ ਸ਼ਰੀਰਕ ਜਾਂਚ ਕਰਵਾਉਣ ਸਿਹਤਮੰਦ ਤੇ ਲੰਬੀ ਜਿੰਦਗੀ ਜਿਊਣ ਲਈ ਜਰੂਰੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦਿਲ ਦਾ ਧਿਆਨ ਰੱਖਣਾ ਚਾਹੀਦਾ ਹੈ । ਇਸ ਮੌਕੇ ਜਗਤਾਰ ਜੱਗੀ ਸਮਾਜ ਸੇਵੀ ਨੇ ਸੰਸਥਾ ਨੂੰ ਇਸ ਕੈਂਪ ਨੂੰ ਲਗਾਉਣ ਲਈ ਮੁਬਾਰਕਾ ਦਿੱਤੀਆ । ਉਨ੍ਹਾਂ ਨੇ ਦੱਸਿਆ ਕਿ ਸੰਸਥਾ ਜਨਹਿਤ ਸਮਿਤੀ ਵਲੋ ਹਰ ਮਹੀਨੇ ਤਿੰਨ ਵਾਰ ਅਜਿਹੇ ਮੈਡੀਕਲ ਜਾਂਚ ਕੈਂਪ ਬਿਲਕੁਲ ਨਿਸ਼ੁਲਕ ਏਥੇ ਲਗਾਏ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਸ਼ੂਗਰ,ਬਲੱਡ ਪਰੈਸ਼ਰ ਅਤੇ ਇ ਸੀ. ਜੀ. ਸਬੰਧੀ ਚੈੱਕਅਪ ਕੀਤੇ ਗਏ ਹਨ, ਅੱਜ ਤਕਰੀਬਨ 150 ਵਿਅਕਤੀਆ ਨੇ ਕੈਂਪ ਵਿੱਚ ਟੈਸਟ ਕਰਵਾਏ ਹਨ । ਉਨਾ ਦੱਸਿਆ ਕਿ ਅਸੀਂ ਕੈਂਪ ਤੋ ਇਲਾਵਾ ਲੋੜਵੰਦ ਮਰੀਜ਼ਾ ਨੂੰ ਮੈਡੀਸਿਨ ਅਤੇ ਅਪਰੇਸ਼ਨ ਦਾ ਸਮਾਨ ਵੀ ਦਿੰਦੇ ਹਾਂ । ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਸ਼੍ਰੀ ਵਿਨੋਦ ਸ਼ਰਮਾ ਵਲੋ ਸੰਸਥਾ ਦੇ ਕੰਮਾਂ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਸਾਨੂੰ ਸਾਡੀ ਸਿਹਤ ਪ੍ਰਤੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੌ ਅਸੀ ਕਿਸੇ ਵੀ ਬਿਮਾਰੀ ਤੋਂ ਪਹਿਲਾ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਲਗਾਤਾਰ ਸ਼ਹਿਰ ਸੰਭਾਲ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਸ ਮੌਕੇ ਪਾਰਕ ਹਸਪਤਾਲ ਦੇ ਸਟਾਫ ਵਲੋ ਬੜੇ ਵਧੀਆ ਢੰਗ ਨਾਲ ਲੋਕਾ ਦੀ ਸ਼ਹਿਰ ਜਾਂਚ ਕੀਤੀ ਗਈ । ਇਸ ਮੌਕੇ ਜੀ. ਐਸ. ਬੇਦੀ,ਐਡਵੋਕੇਟ ਭਵਰਾ, ਜਸਵੰਤ ਸਿੰਘ ਕੌਲੀ, ਕੇ. ਐਸ. ਢਿੱਲੋਂ, ਸਤੀਸ਼ ਜੋਸ਼ੀ, ਵਰਿੰਦਰ ਸਿੰਘ ਆਹਲੂਵਾਲੀਆ, ਐਡਵੋਕੇਟ ਜੀ. ਐਸ. ਗਰੇਵਾਲ ਸਮਰਜੀਤ ਗੋਇਲ, ਜੀ. ਐਸ. ਅੰਨਦ, ਸੁਰਿੰਦਰ ਸਿੰਘ ਅਤੇ ਹੋਰ ਸੈਰ ਪ੍ਰੇਮੀ ਸ਼ਾਮਿਲ ਹੋਏ ।
