post

Jasbeer Singh

(Chief Editor)

Patiala News

ਸਾਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦੈ : ਗੁਪਤਾ

post-img

ਸਾਨੂੰ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦੈ : ਗੁਪਤਾ ਪਟਿਆਲਾ :  ਸਮਾਜ ਸੇਵਕ ਪੁਨੀਤ ਗੁਪਤਾ ਦੇ ਪਿਤਾ ਜੀਵਨ ਗੁਪਤਾ ਨੇ ਪਿੰਗਲਵਾੜੇ ਵਿਖੇ ਜਾ ਕੇ ਮਰੀਜਾਂ ਨਾਲ ਆਪਣਾ ਜਨਮਦਿਨ ਮਨਾਇਆ । ਇਸ ਮੌਕੇ ਪਿੰਗਲਵਾੜੇ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਉਨ੍ਹਾਂ ਨੇ ਵਧਾਈ ਦਿੱਤੀ ।  ਇੱਥੇ ਇਹ ਦੱਸਣਯੋਗ ਹੈ ਕਿ ਪੁਨੀਤ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਜੀਵਨ ਲਾਲ ਗੁਪਤਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਕੰਮ ਕੀਤਾ ਜਾਂਦਾ ਹੈ ਅਤੇ ਹੋਰ ਆਪਣੇ ਪਰਿਵਾਰ ਦੇ ਮਹੱਵਪੂਰਨ ਦਿਨ ਵੀ ਲੋਕ ਕਰਕੇ ਹੀ ਮਨਾਉਂਦੇ ਹਨ । ਇਸ ਵਿੱਚ ਪਿੰਗਲਵਾੜੇ ਦੇ ਮਰੀਜਾਂ ਤੋਂ ਇਲਾਵਾ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲੋੜਵੰਦ ਮਰੀਜਾਂ, ਥੈਲਾਸੀਮੀਆ ਪੀੜਤ ਬੱਚਿਆਂ ਦੀ ਮਦਦ ਕਰਨ ਤੋਂ ਇਲਾਵਾ ਵਾਤਾਵਰਣ ਦੇ ਖੇਤਰ ਵਿੱਚ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਰਿਫੈਲਕਟਰ ਆਦਿ ਲਗਾਉਂਦੇ ਹਨ। ਇਸ ਮੌਕੇ ਜੀਵਨ ਗੁਪਤਾ ਤੋਂ ਪੁਨੀਤ ਗੁਪਤਾ ਨੇ ਕਿਹਾ ਕਿ ਸਾਰਿਆਂ ਨਾਲ ਖੁਸ਼ੀ ਵੰਡ ਕੇ ਦੁਗਣੀ ਹੁੰਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਕਮਾਈ ਦਾ ਕੁਝ ਹਿੱਸਾ ਕੱਢ ਕੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਗਾਈਏ ।

Related Post