post

Jasbeer Singh

(Chief Editor)

Patiala News

ਹੈਲਮਟ ਪਾਉਣਾ ਮਜ਼ਬੂਰੀ ਨਹੀਂ, ਸਿਰ ਬਚਾਉਣਾ ਜ਼ਰੂਰੀ : ਸਰਲਾ ਭਟਨਾਗਰ

post-img

ਹੈਲਮਟ ਪਾਉਣਾ ਮਜ਼ਬੂਰੀ ਨਹੀਂ, ਸਿਰ ਬਚਾਉਣਾ ਜ਼ਰੂਰੀ : ਸਰਲਾ ਭਟਨਾਗਰ ਪਟਿਆਲਾ : ਦੋ ਪਹੀਆਂ ਵਾਹਣ ਚਲਾਉਣ ਵਾਲੇ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸੜਕਾਂ ਤੇ ਸਿਰ ਦੀਆਂ ਸੱਟਾਂ ਤੋਂ ਬਚਾਉਣ ਲਈ ਆਈ ਸੀ ਆਈ ਸੀ ਆਈ ਲੰਬਾਰਡ ਨਿਰਭਾਏ ਵਾਇਦੇ ਵਲੋਂ ਵਧੀਆ ਕਿਸਮਾਂ ਦੇ ਹੈਲਮਟ ਦੇਕੇ ਪ੍ਰਸ਼ੰਸਾਯੋਗ ਉਪਰਾਲੇ ਸ਼ੁਰੂ ਕੀਤੇ ਹਨ, ਇਸ ਸਬੰਧੀ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਪਟਿਆਲਾ ਦੇ 30 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ, ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸਤੀਸ਼ ਗੋਇਲ ਦੀ ਹਾਜ਼ਰੀ ਵਿੱਚ ਪ੍ਰਦਾਨ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਸਾਬਕਾ ਪੁਲਿਸ ਅਫਸਰ ਸ੍ਰੀ ਗੁਰਜਾਪ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਸਕੂਲਾਂ ਦੇ ਪੰਜਵੀਂ ਤੋਂ ਅਠਵੀਂ ਜਮਾਤਾਂ ਦੇ ਬੱਚਿਆਂ ਜਿਨ੍ਹਾਂ ਦੇ ਮਾਤਾ ਜਾ ਪਿਤਾ ਸਕੂਲ ਛੱਡਣ ਅਤੇ ਲੈਣ ਆਉਂਦੇ ਹਨ ਅਤੇ ਉਨ੍ਹਾਂ ਕੋਲ ਲਾਇਸੰਸ ਪ੍ਰਦੂਸ਼ਣ ਬੀਮਾ ਆਰ ਸੀ ਹਨ, 60 ਹੈਲਮਟ ਸਿਰਾਂ ਉਪਰ ਪੁਵਾਕੇ, ਹਰੀ ਝੰਡੀ ਦੇ, ਆਪਣੇ ਘਰਾਂ ਵੱਲ ਸੁਰੱਖਿਅਤ ਪਹੁੰਚਣ ਲਈ ਰਵਾਨਾਂ ਕੀਤਾ ਗਿਆ। ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜ਼ਿੰਦਗੀ ਬਚਾਉਣ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਨ ਲਈ ਮਾਪਿਆਂ ਅਤੇ ਵਿਦਿਆਰਥੀਆਂ ਉਤਸ਼ਾਹਿਤ ਕਰਨ ਦੇ ਉਪਰਾਲੇ ਹਨ । ਸ਼੍ਰੀ ਕਾਕਾ ਰਾਮ ਵਰਮਾ ਚੀਫ਼ ਟ੍ਰੇਨਰ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਨੇ ਹੈਲਮਟ ਦੀ ਵਰਤੋਂ ਨਾਲ ਸਿਰ ਦੀ ਸੱਟਾਂ, ਗਰਮੀਆਂ ਵਿਚ ਸਨ ਸਟਰੋਕ, ਉਪਰੋਂ ਡਿਗੀ ਭਾਰੀ ਚੀਜ਼ਾਂ, ਬਰਸਾਤਾਂ ਅਤੇ ਅੱਖਾਂ ਦੀਆਂ ਸੱਟਾਂ ਤੋਂ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੁੰਦੇ। ਉਨ੍ਹਾਂ ਨੇ ਕਿਹਾ ਕਿ ਸਿਰ ਦੀ ਸੱਟਾਂ ਦੇ ਪੀੜਤਾਂ ਨੂੰ ਅਕਸਰ ਕੌਮਾਂ ਜਾ ਅਧਰੰਗ ਹੋ ਰਹੇ ਹਨ ਅਤੇ ਮਾਪਿਆਂ ਦੀ ਕਮੀਂ ਕਰਕੇ, ਪਰਿਵਾਰ ਤਬਾਹੀ ਵਲ ਜਾਣ ਲਗਦੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ਖ਼ਮੀ ਲੋਕਾਂ ਨੂੰ ਫ਼ਸਟ ਏਡ ਦੇਕੇ ਹਸਪਤਾਲਾਂ ਵਿਚ ਪਹੁੰਚਾਉਣ ਵਾਲੇ ਵਿਦਿਆਰਥੀਆਂ ਨਾਗਰਿਕਾਂ ਕਰਮਚਾਰੀਆਂ ਨੂੰ ਸਾਡੇ ਵਲੋਂ ਪ੍ਰਸੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਤ ਕੀਤਾ ਜਾਂਦਾ ਹੈ।

Related Post