
ਕਮਿਸ਼ਨਰ ਨਗਰ ਨਿਗਮ, ਪਟਿਆਲਾ ਨਾਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ
- by Jasbeer Singh
- December 2, 2024

ਕਮਿਸ਼ਨਰ ਨਗਰ ਨਿਗਮ, ਪਟਿਆਲਾ ਨਾਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ ਪਟਿਆਲਾ : ਇੱਥੇ ਵੈਲਫੇਅਰ ਸੋਸਾਇਟੀ ਵਾਰਡ ਨੰਬਰ 2, ਭਾਦਸੋਂ ਰੋਡ ਪਟਿਆਲਾ ਦੀ ਮੀਟਿੰਗ ਨਗਰ ਨਿਗਮ ਕਮਿਸ਼ਨਰ ਰਜਤ ਉਬਰਾਏ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੁਰਪ੍ਰੀਤ ਸਿੰਘ ਐਸ. ਈ., ਕਰਿਸ਼ਨ ਕੁਮਾਰ ਪੀ. ਏ. ਅਤੇ ਸੁਸਾਇਟੀ ਵਲੋਂ ਸ੍ਰੀ ਡਾਕਟਰ ਦਰਸ਼ਨ ਪਾਲ ਪ੍ਰਧਾਨ, ਧਰਮ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਚੰਦ ਭਾਰਦਵਾਜ ਸਕੱਤਰ, ਜਸਵੰਤ ਸਿੰਘ ਕੈਸ਼ੀਅਰ, ਹਰਵਿੰਦਰ ਸ਼ੁਕਲਾ ਐਮ. ਸੀ., ਟੇਕ ਸਿੰਘ, ਰਾਜਿੰਦਰ ਸਿੰਘ, ਸੱਤ ਪ੍ਰਕਾਸ਼, ਸਤਿੰਦਰ ਸ਼ਰਮਾ ਅਤੇ ਰਾਮ ਸਰੂਪ ਐਗਜੈਕਟਿਵ ਕਮੇਟੀ ਮੈਂਬਰਾਨ ਸ਼ਾਮਲ ਹੋਏ । ਮੀਟਿੰਗ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਅਤੇ ਕਮਿਸ਼ਨਰ ਸਾਹਿਬ ਨੇ ਧਿਆਨ ਨਾਲ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ । ਜਿਵੇਂ ਵਾਰਡ ਨੰਬਰ 2 ਦੀ 40 ਫੁੱਟੀ ਸੜਕ ਸਮੇਤ ਸਮੁੱਚੇ ਮੁਹੱਲਿਆ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ, ਬੰਦ ਸੀਵਰੇਜ਼ ਦੀ ਇੱਕ ਮਹੀਨੇ ਅੰਦਰ ਸਫਾਈ, ਭਾਦਸੋਂ ਰੋਡ ਤੋਂ ਥਾਪਰ ਕਾਲਜ ਦੀ ਕੰਧ ਨਾਲ ਅਬਲੋਵਾਲ ਮੋੜ ਤੱਕ ਸੜਕ ਚੋੜੀ ਕਰਵਾਉਣਾ, ਅਵਾਰਾ ਪਸ਼ੂਆਂ ਤੇ ਜਾਨਵਰਾਂ ਤੋਂ ਰਾਹਤ, ਭਾਦਸੋਂ ਰੋਡ ਪੁਰਾਣੀ ਚੁੰਗੀ ਨਵੀਂ ਚੁੰਗੀ, ਚੀਮਾ ਚੌਂਕ ਤੇ ਟ੍ਰੈਫਿਕ ਲਾਈਟਾਂ ਲਗਾ ਕੇ ਚਾਲੂ ਕਰਨ, ਆਵਾਜਾਈ ਦਾ ਸੁਚਾਰੂ ਪ੍ਰਬੰਧ ਕਰਨ, ਮੇਨ ਰੋਡ ਤੇ ਇਨਕਰੋਚਮੈਂਟ ਹਟਾਉਣ, ਸਟਰੀਟ ਲਾਈਟ ਦੇ ਬੰਦ ਪੁਆਇੰਟ ਠੀਕ ਕਰਵਾਉਣ, ਡਰੇਨ ਤੇ ਦਰਸ਼ਨ ਕਲੋਨੀ ਤੱਕ ਸਟਰੀਟ ਲਾਈਟ ਦੇ ਨਵੇਂ ਪੁਆਇੰਟ ਲਗਵਾਉਣ ਪੀਣ ਦੇ ਪਾਣੀ ਦਾ ਯੋਗ ਪ੍ਰਬੰਧ ਕਰਨ, ਪਾਣੀ ਦਾ ਪ੍ਰੈਸ਼ਰ ਵਧਾਉਣ, ਮੱਖੀ ਮੱਛਰ ਤੋਂ ਬਚਾਅ ਲਈ ਜਲਦੀ ਸਪਰੇਅ ਕਰਵਾਉਣ, ਕਲੋਨੀਆਂ ਦੀ ਯੋਗ ਸਫਾਈ, ਪ੍ਰੇਮ ਨਗਰ ਤੋਂ ਗੁਰਦੁਆਰਾ ਸਾਹਿਬ ਅੱਗੇ ਰੰਬਲ ਸਟਰਿਪਸ ਲਗਾਉਣ, ਭਾਦਸੋਂ ਰੋਡ ਪੁਰਾਣੀ ਚੁੰਗੀ ਤੋਂ ਭਾਖੜਾ ਨਹਿਰ ਤੱਕ ਸੜਕ ਤੇ ਡੀਵਾਈਡਰ ਬਣਾਉਣ, ਥਾਪਰ ਚੌਂਕ ਵਿੱਚ ਜੇਲ੍ਹ ਦੀ ਕੰਧ ਨਾਲ ਸਲਿਪ ਰੋਡ ਬਣਾਉਣ ਆਦਿ ਮੰਗਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ।
Related Post
Popular News
Hot Categories
Subscribe To Our Newsletter
No spam, notifications only about new products, updates.