post

Admin

(Chief Editor)

National

ਬਜਰੰਗ ਦਲ ਦੇ ਜਿ਼ਲਾ ਪ੍ਰਧਾਨ ਦੇ ਜੀਜੇ ਦੀ ਕੁੱਟ-ਕੁੱਟ ਕੇ ਹੱਤਿਆ

post-img

ਬਜਰੰਗ ਦਲ ਦੇ ਜਿ਼ਲਾ ਪ੍ਰਧਾਨ ਦੇ ਜੀਜੇ ਦੀ ਕੁੱਟ-ਕੁੱਟ ਕੇ ਹੱਤਿਆ

ਬਸਤੀ, 25 ਅਗਸਤ 2026 : ਉੱਤਰ ਪ੍ਰਦੇਸ਼ (Uttar Pradesh) ਦੇ ਬਸਤੀ ਜਿਲੇ ਦੇ ਲਾਲਗੰਜ ਥਾਣਾ ਖੇਤਰ `ਚ ਐਤਵਾਰ ਦੇਰ ਰਾਤ ਇਕ ਨੌਜਵਾਨ ਦੀ ਪੁਰਾਣੀ ਰੰਜਸ਼ ਕਾਰਨ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਸਤੀ ਜਿਲੇ (Basti District) ਦੇ ਲਾਲਗੰਜ ਥਾਣਾ ਖੇਤਰ `ਚ ਐਤਵਾਰ ਦੇਰ ਰਾਤ ਜੋ ਇਕ ਨੌਜਵਾਨ ਦੀ ਪੁਰਾਣੀ ਰੰਜਸ਼ ਕਾਰਨ ਕੁੱਟ-ਕੁੱਟ (Beating) ਕੇ ਹੱਤਿਆ ਕਰ ਦਿੱਤੀ ਗਈ ਦੀ ਪਛਾਣ 26 ਸਾਲਾ ਮਨੀਸ਼ ਪਾਂਡੇ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਮਨੀਸ਼ ਰਾਸ਼ਟਰੀ ਬਜਰੰਗ ਦਲ ਦੇ ਜਿ਼ਲਾ ਪ੍ਰਧਾਨ ਮਨਮੋਹਨ ਤ੍ਰਿਪਾਠੀ ਦਾ ਜੀਜਾ ਸੀ । ਉਹ ਗ੍ਰਾਮ ਪੰਚਾਇਤ ਦੇ ਪੂਰਬਾ ਟੋਲਾ ਦਾ ਰਹਿਣ ਵਾਲਾ ਸੀ । ਖਬਰਾਂ ਮੁਤਾਬਕ ਮਨੀਸ਼ ਪਾਂਡੇ (26) ਕੁਝ ਲੋਕਾਂ ਨਾਲ ਝਗੜਾ ਕਰ ਰਿਹਾ ਸੀ । ਝਗੜੇ ਤੋਂ ਬਾਅਦ ਉਹ ਮੁਲਜ਼ਮ ਨੂੰ ਝਿੜਕਣ ਲਈ ਉਸ ਦੇ ਘਰ ਗਿਆ, ਜਿੱਥੇ ਉਸ ’ਤੇ ਪਹਿਲਾਂ ਇੱਟਾਂ ਨਾਲ ਵਾਰ ਕੀਤਾ ਗਿਆ । ਫਿਰ ਡੰਡੇ ਨਾਲ ਹਮਲਾ ਕਰ ਦਿੱਤਾ ਗਿਆ ।

ਗੋਰਖਪੁਰ ਲਿਜਾਂਦੇ ਸਮੇਂ ਹੋ ਗਈ ਸੀ ਮਨੀਸ਼ ਦੀ ਮੌਤ

ਗੰਭੀਰ ਰੂਪ `ਚ ਜ਼ਖਮੀ ਹੋਏ ਮਨੀਸ਼ ਨੂੰ ਜਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਗੋਰਖਪੁਰ ਲਿਜਾਂਦੇ ਸਮੇਂ ਰਸਤੇ `ਚ ਹੀ ਉਸ ਦੀ ਮੌਤ ਹੋ ਗਈ । ਘਟਨਾ ਤੋਂ ਬਾਅਦ ਗੁੱਸੇ `ਚ ਆਏ ਬਜਰੰਗ ਦਲ ਦੇ ਵਰਕਰਾਂ ਨੇ ਮਹਸੋ ਪੁਲਸ ਸਟੇਸ਼ਨ ਦਾ ਘਿਰਾਓ ਕੀਤਾ ਤੇ ਜਿ਼ੰਮੇਵਾਰ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ । ਬਾਅਦ `ਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ।

Related Post

Instagram