July 6, 2024 01:24:17
post

Jasbeer Singh

(Chief Editor)

Patiala News

ਜਿਕਿਤਸਾ ਹੈਲਥਕੇਅਰ ਲਿਮਟਿਡ ਵੱਲੋਂ ਦਾਨ ਵੱਜੋਂ ਭੇਟ ਕੀਤੀਆਂ ਵ੍ਹੀਲਚੇਅਰ : ਸਿਵਲ ਸਰਜਨ

post-img

ਪਟਿਆਲਾ, 24 ਅਪ੍ਰੈਲ (ਜਸਬੀਰ)-ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ ਜੋ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਅਸਮਰਥ ਹੁੰਦੇ ਹਨ, ਉਹਨਾਂ ਦੇ ਮੁੱਢਲੇ ਇਲਾਜ ਨੂੰ ਮੁੱਖ ਰੱਖਦੇ ਹੋਏ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਭਰ ਵਿੱਚ 108 ਐਂਬੂਲੈਂਸ ਸੇਵਾਵਾਂ ਲਈ ਜਿਮੇਵਾਰ ਜਿਕਿਤਸਾ ਹੈਲਥਕੇਅਰ ਲਿਮਟਿਡ ਦੇ , ਸ੍ਰੀ ਮਨੀਸ ਬੱਤਰਾ, ਪ੍ਰੋਜੈਕਟ ਹੈੱਡ, ਜਿਕਿਤਸਾ ਹੈਲਥਕੇਅਰ ਲਿਮਟਿਡ ਅਤੇ ਸ਼੍ਰੀ ਅਮਨਦੀਪ ਸਿੰਘ, ਕਲਸਟਰ ਕੋਆਡੀਨੇਟਰ ਨੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੀ ਰਹਿਨੁਮਾਈ ਵਿੱਚ 10 ਵ੍ਹੀਲਚੇਅਰਾਂ ਸਰਕਾਰੀ ਹਸਪਤਾਲਾਂ ਨੂੰ ਦੇਣ ਲਈ ਦਾਨ ਵੱਜੋਂ ਦਿੱਤੀਆਂ। ਇਸ ਮੌਕੇ ਉਹਨਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਜਸਵਿੰਦਰ ਸਿੰਘ, ਸਹਾਇਕ ਸਿਹਤ ਅਫਸਰ, ਡਾ. ਕੁਸ਼ਨਦੀਪ ਕੌਰ, ਜਿਲ੍ਹਾ ਟੀਕਾਕਰਨ ਅਫਸਰ, ਡਾ. ਗੁਰਪ੍ਰੀਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ, ਸ਼੍ਰੀਮਤੀ ਕੁਲਵੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਭਾਗ ਸਿੰਘ ਅਤੇ ਜਿਲ੍ਹਾ ਬੀ.ਸੀ.ਸੀ ਸ਼੍ਰੀਮਤੀ ਜਸਵੀਰ ਕੌਰ ਆਦਿ ਵੀ ਹਾਜਰ ਸਨ। ਇਸ ਮੌਕੇ ਸਿਵਲ ਸਰਜਨ ਪਟਿਆਲਾ ਵੱਲੋਂ ਜਿਕਿਤਸਾ ਹੈਲਥਕੇਅਰ ਲਿਮਟਿਡ ਦਾ ਹਸਪਤਾਲਾਂ ਨੂੰ ਵ੍ਹੀਲਚੇਅਰ ਦੇਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਦਾਨ ਹਸਪਤਾਲਾਂ ਵਿੱਚ ਸਿਹਤ ਸੰਭਾਲ ਸਹੁਲਤਾਂ ਨੂੰ ਜਿਕਿਤਸਾ ਦੀ ਵਿਆਪਕ ਪਹਿਲਕਦਮੀ ਦਾ ਇੱਕ ਹਿੱਸਾ ਹੈ। ਉਹਨਾਂ ਕਿਹਾ ਕਿ ਇਸ ਨਾਲ ਹੁਣ ਚਲਣ ਤੋਂ ਅਸਮਰਥ ਮਰੀਜਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਿੱਚ ਦਿੱਕਤ ਨਹੀਂ ਹੋਵੇਗੀ। ਸ੍ਰੀ ਮਨੀਸ ਬੱਤਰਾ, ਪ੍ਰੋਜੈਕਟ ਹੈੱਡ, ਜਿਕਿਤਸਾ ਹੈਲਥਕੇਅਰ ਲਿਮਟਿਡ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਗਤੀਸੀਲਤਾ ਦੀਆਂ ਚੁਣੌਤੀਆਂ ਵਾਲੇ ਵਿਅਕਤੀਆਂ ਨੂੰ ਲੋੜੀਂਦਾ ਸਮਰਥਨ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਾਂ।

Related Post