post

Jasbeer Singh

(Chief Editor)

Patiala News

ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਯੁੱਧ ਸਮੇਂ ਸ੍ਰੀਸ਼ਟੀ ਦੇ ਚੱਕਰ ਨੂੰ ਬਦਲ ਦਿੱਤਾ

post-img

ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਯੁੱਧ ਸਮੇਂ ਸ੍ਰੀਸ਼ਟੀ ਦੇ ਚੱਕਰ ਨੂੰ ਬਦਲ ਦਿੱਤਾ ਪਟਿਆਲਾ, 14 ਜੁਲਾਈ 2025 : ਭਗਵਾਨ ਸ੍ਰੀ ਕ੍ਰਿਸ਼ਨ ਜੀ ਜਦੋਂ ਸ਼ਾਂਤੀ ਦੂਤ ਬਣ ਕੇ ਹਸਤਨਾਪੁਰ ਗਏ ਕਿ ਪਾਂਡਵਾਂ ਨੂੰ ਇੰਦਰਪ੍ਰਸਤ ਜਾਂ ਪੰਜ ਪਿੰਡ ਦੇ ਦਿੱਤੇ ਜਾਣ ਪਰ ਦ੍ਰਯੋਧਨ ਵਲੋਂ ਬਿਨਾਂ ਮਹਾਂਭਾਰਤ ਯੁੱਧ ਦੇ ਪਾਂਡਵਾਂ ਨੂੰ ਸੂਈ ਦੀ ਨੋਕ ਜਿਤਨੀ ਵੀ ਥਾਂ ਦੇਣ ਤੋਂ ਇੰਨਕਾਰ ਕਰ ਦਿੱਤਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਵਾਪਸ ਆ ਗਏ। ਕੋਰਵਾ ਵਲੋਂ ਤੁਰੰਤ ਆਪਣੇ ਰਾਜ ਜੋਤਸ਼ੀਆਂ ਨੂੰ ਬੁਲਾਕੇ ਪੁਛਿਆ ਕਿ ਇਸ ਜੰਗ ਵਿੱਚ ਕਿਸ ਦੀ ਜਿੱਤ ਹੋਵੇਗੀ। ਤਾਂ ਸਾਰੇ ਜੋਤਸ਼ੀਆਂ ਨੇ ਸਾਰੇ ਮੰਤਰ ਉਚਾਰਨ ਕਰਕੇ, ਗਣਨਾ ਕਰਕੇ, ਪਾਠ ਪੂਜਾ ਕਰਕੇ ਦਸਿਆ ਕਿ ਮਹਾਂਭਾਰਤ ਯੁੱਧ ਵਿੱਚ ਜਿੱਤ ਕੇਵਲ ਕੌਰਵਾਂ ਦੀ ਹੀ ਹੋਵੇਗੀ ਕਿਉਂਕਿ ਸਾਰੇ ਗ੍ਰਹਿ, ਨਛੱਤਰ, ਯੋਗ, ਕੌਰਵਾ ਦੇ ਪੱਖ ਵਿੱਚ ਹਨ । 100 % ਜਿੱਤ ਕੌਰਵਾਂ ਦੀ ਹੀ ਹੋਵੇਗੀ। ਕੌਰਵਾਂ ਕੋਲ ਮਹਾਂਨ ਯੋਧੇ ਵੀ, ਪਾਂਡਵਾਂ ਤੋਂ ਬਹੁਤ ਜ਼ਿਆਦਾ ਸਨ। ਦੂਜੇ ਪਾਸੇ ਸ਼੍ਰੀ ਕ੍ਰਿਸ਼ਨ ਜੀ ਨੇ ਯੁੱਧ ਦੌਰਾਨ ਹਥਿਆਰ ਨਾ ਚੁੱਕਣ ਦਾ ਪ੍ਰਣ ਕੀਤਾ ਹੋਇਆ ਸੀ। ਮਹਾਂਭਾਰਤ ਯੁੱਧ ਸ਼ੁਰੂ ਹੋਇਆ ਜਦੋਂ ਭਿਸਮ ਪਿਤਾਮਾ, ਗੁਰੂ ਦਰੋਣਾਚਾਰੀਆ ਅਤੇ ਅੱਧੀ ਸੈਨਾਂ ਖਤਮ ਹੋ ਗਈ ਤਾਂ ਕੌਰਵਾਂ ਨੇ ਮੂੜ ਤੋਂ ਜੋਤਸ਼ੀਆਂ ਨੂੰ ਬੁਲਾਕੇ ਦੌਵਾਰਾ ਤੋਂ ਗਣਨਾ ਕਰਨ ਲਈ ਕਿਹਾ ਤਾਂ ਜੋਤਸ਼ੀਆਂ ਨੇ ਦੱਸਿਆ ਕਿ ਗ੍ਰਹਿ ਨਛੱਤਰ ਸਾਰੇ ਹੀ ਕੌਰਵਾਂ ਦੀ ਜਿੱਤ ਦਸ ਰਹੇ ਹਨ। ਪਰ ਯੁੱਧ ਦੌਰਾਨ, ਗ੍ਰਿਹਾਂ ਦੀ ਦਸ਼ਾ ਹੀ ਕੁਝ ਮਹਾਨ ਦੇਵਤੇ ਜਾਂ ਇਸ਼ਵਰ ਬਦਲ ਦਿੰਦੇ ਹਨ ਜਿਸ ਕਾਰਨ, ਯੁੱਧ ਦੌਰਾਨ ਗ੍ਰਹਿ ਹੀ ਬਦਲ ਜਾਂਦੇ ਹਨ । ਯੁੱਧ ਦੀ ਸਮਾਪਤੀ ਮਗਰੋਂ, ਅਰਜਨ, ਭੀਮ, ਹੰਕਾਰ ਕਰਕੇ ਦਸ ਰਹੇ ਸਨ ਕਿ ਮਹਾਂਭਾਰਤ ਯੁੱਧ, ਉਨ੍ਹਾਂ ਦੀਆਂ ਬਹਾਦਰੀਆਂ, ਅਤੇ ਸ਼ਕਤੀਆਂ ਕਾਰਨ ਜਿਤਿਆ ਗਿਆ ਹੈ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ, ਸਾਰੇ ਪਾਂਡਵਾਂ ਨੂੰ, ਕਾਲਾ ਅੰਬ ਵਿਖੇ ਬ੍ਰਬਰੀਕ ਦੇ ਹਸਦੇ ਹੋਏ ਸਿਰ ਕੋਲ ਲੈ ਗਏ ਤਾਂ ਬ੍ਰਬਰੀਕ ਨੇ ਕਿਹਾ ਕਿ ਇਸ ਯੁੱਧ ਵਿਚ ਉਸਨੇ ਤਾਂ ਦੇਖਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸੁਦਰਸ਼ਨ ਚੱਕਰ ਹੀ ਤਬਾਹੀ ਕਰ ਰਿਹਾ ਸੀ। ਪਾਂਡਵਾਂ ਵਲੋਂ ਜ਼ੋ ਵੀ ਹਥਿਆਰ ਦੁਸ਼ਮਣ ਨੂੰ ਮਾਰਨ ਲਈ ਛੱਡੇ ਜਾਂਦੇ ਸਨ, ਉਨ੍ਹਾਂ ਅਗੇ ਵੀ ਸੁਦਰਸ਼ਨ ਚੱਕਰ ਹੀ ਕੌਰਵ ਸੈਨਿਕਾਂ ਅਤੇ ਯੋਧਿਆਂ ਨੂੰ ਮਾਰ ਰਿਹਾ ਸੀ। ਜ਼ੋ ਗ੍ਰਹਿ ਨਛੱਤਰ ਵੀ ਕੌਰਵਾਂ ਦੀ ਜਿੱਤ ਲਈ ਯਤਨ ਕਰ ਰਹੇ ਸਨ। ਉਨ੍ਹਾਂ ਦੀ ਦਿਸ਼ਾ ਵੀ ਪਾਂਡਵਾਂ ਦੇ ਪੱਖ ਵਿੱਚ ਸੁਦਰਸ਼ਨ ਚੱਕਰ ਹੀ ਕਰਦਾ ਸੀ। ਜਿਸ ਰੱਥ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਯੁੱਧ ਕਰ ਰਹੇ ਸਨ, ਉਹ ਤਾਂ ਪਹਿਲੇ ਦਿਨ ਹੀ ਪਿਤਾਮਾ ਦੇ ਸ਼ਕਤੀਸ਼ਾਲੀ ਤੀਰਾਂ ਨਾਲ ਸੜ ਗਿਆ ਸੀ ਪਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਰੱਥ ਤੇ, ਰਹਿਣ ਕਾਰਨ, ਸੜਿਆ ਹੋਇਆ ਰੱਥ ਵੀ ਸੁਰਖਿਅਤ ਰਿਹਾ ਸੀ, ਇਸ ਲਈ ਸਾਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਅਸੀਂ ਕਿਸੇ ਮੁਸੀਬਤ, ਭਾਰੀ ਤਬਾਹੀ ਵਿਚ ਫ਼ਸੇ ਹਾਂ ਪਰ ਫੇਰ ਵੀ ਬਚ ਰਹੇ ਹਾਂ ਤਾਂ ਸਾਡੇ ਮਾਤਾ ਪਿਤਾ, ਬਜ਼ੁਰਗਾਂ, ਲੋਕਾਂ, ਅਤੇ ਜਿਹਨਾਂ ਦੀ ਸੰਕਟ ਜ਼ਰੂਰਤ ਸਮੇਂ ਮਦਦ ਕੀਤੀ, ਉਨ੍ਹਾਂ ਦੇ ਅਸ਼ੀਰਵਾਦ, ਦੂਆਵਾ, ਧੰਨਵਾਦ ਸਾਡੇ ਗ੍ਰਿਹਾਂ ਨੂੰ ਬਦਲ ਕੇ ਸਾਨੂੰ ਬਚਾ ਰਹੇ ਹਨ ।

Related Post

Instagram