National
0
ਬਾਰਸ਼ ਦੌਰਾਨ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰਦੇ ਸਮੇਂ ਟਰੈਕਟਰ ਟਰਾਲੀ ਸਮੇਤ ਵਹੇ ਵਿਅਕਤੀਆਂ ਦੀ ਭਾਲ ਜਾਰੀ
- by Jasbeer Singh
- August 26, 2024
ਬਾਰਸ਼ ਦੌਰਾਨ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰਦੇ ਸਮੇਂ ਟਰੈਕਟਰ ਟਰਾਲੀ ਸਮੇਤ ਵਹੇ ਵਿਅਕਤੀਆਂ ਦੀ ਭਾਲ ਜਾਰੀ ਮੋਰਬੀ : ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਵਲੋਂ ਗੁਜਰਾਤ ਦੇ ਮੋਰਬੀ ਜਿ਼ਲ੍ਹੇ ਵਿਚ ਭਾਰੀ ਬਾਰਸ਼ ਦੇ ਦੌਰਾਨ ਪਾਣੀ ਵਿਚ ਡੁੱਬੇ ਪੁਲ ਨੂੰ ਪਾਰ ਕਰਦੇ ਸਮੇਂ ਆਪਣੀ ਟਰੈਕਟਰ ਟਰਾਲੀ ਸਮੇਤ ਵਹਿ ਗਏ ਸੱਤ ਵਿਅਕਤੀਆਂ ਦੀ ਭਾਲ ਲਈ ਮੁਹਿੰਮ ਜਾਰੀ ਹੈ। ਪਿੰਡ ਧਵਾਣਾ ਨੇੜੇ ਵਾਪਰੀ ਇਸ ਘਟਨਾ ਵਿੱਚ ਟਰੈਕਟਰ ਟਰਾਲੀ ’ਤੇ ਸਵਾਰ 17 ਵਿਅਕਤੀਆਂ ਵਿੱਚੋਂ 10 ਨੂੰ ਦੇਰ ਰਾਤ ਚਲਾਏ ਗਏ ਅਪਰੇਸ਼ਨ ਵਿੱਚ ਬਚਾ ਲਿਆ ਗਿਆ ਅਤੇ ਬਾਕੀ ਸੱਤ ਦੀ ਭਾਲ ਜਾਰੀ ਹੈ।

