ਅੰਮ੍ਰਿਤਸਰ 'ਚ ਅੰਡਰਵੀਅਰ ਦਾ ਥੋਕ ਕਾਰੋਬਾਰੀ 19.26 ਲੱਖ ਦੀ ਹਵਾਲਾ ਰਾਸ਼ੀ ਸਣੇ ਗ੍ਰਿਫ਼ਤਾਰ
- by Aaksh News
- May 16, 2024
ਬੱਸ ਸਟੈਂਡ ਨੇੜੇ ਆਈਡੀਐੱਚ ਮਾਰਕੀਟ ਵਿਚ ਅੰਡਰਵੀਅਰ ਦਾ ਥੋਕ ਕਾਰੋਬਾਰ ਕਰਨ ਵਾਲੇ ਵਪਾਰੀ ਮਾਣਿਕ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਸਵੇਰੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 19 ਲੱਖ, 26 ਹਜ਼ਾਰ ਅਤੇ ਅੱਠ ਸੌ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਹੈ। ਬੱਸ ਸਟੈਂਡ ਨੇੜੇ ਆਈਡੀਐੱਚ ਮਾਰਕੀਟ ਵਿਚ ਅੰਡਰਵੀਅਰ ਦਾ ਥੋਕ ਕਾਰੋਬਾਰ ਕਰਨ ਵਾਲੇ ਵਪਾਰੀ ਮਾਣਿਕ ਨੂੰ ਥਾਣਾ ਘਰਿੰਡਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਸਵੇਰੇ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 19 ਲੱਖ, 26 ਹਜ਼ਾਰ ਅਤੇ ਅੱਠ ਸੌ ਰੁਪਏ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਕੋਠੀ ਨੰਬਰ 60, ਚਾਂਦ ਐਵੀਨਿਊ ਦੇ ਰਹਿਣ ਵਾਲੇ ਮਾਣਿਕ ਅਰੋੜਾ ਦਾ ਹੈਰੋਇਨ ਦਾ ਕਾਰੋਬਾਰ ਕਰਨ ਵਾਲੇ ਨੌਸ਼ਹਿਰਾ ਢਾਲਾ ਦੇ ਰਹਿਣ ਵਾਲੇ ਅਕਾਸ਼ਬੀਰ ਸਿੰਘ ਅਤੇ ਪਿੰਡ ਖਾਪੜਖੇੜੀ ਦੇ ਰਹਿਣ ਵਾਲੇ ਬੰਟੀ ਨਾਲ ਨਜ਼ਦੀਕੀ ਸਬੰਧ ਹਨ। ਐੱਸਐੱਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬੰਟੀ ਅਤੇ ਅਕਾਸ਼ਬੀਰ ਸਿੰਘ ਨੂੰ 510 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਬੰਟੀ ਅਤੇ ਅਕਾਸ਼ਬੀਰ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਢਾਲਾ ਵਿਚ ਰਹਿੰਦਿਆਂ ਹੈਰੋਇਨ ਦੀਆਂ ਕਈ ਖੇਪਾਂ ਟਿਕਾਣੇ ਲਗਾ ਚੁੱਕਾ ਹੈ। ਇੰਨਾ ਹੀ ਨਹੀਂ, ਸਮੱਗਲਰ ਬੰਟੀ ਦੇ ਪਾਕਿਸਤਾਨ ’ਚ ਬੈਠੇ ਆਈਐੱਸਆਈ ਏਜੰਟ ਕਾਸਿਮ ਢਿੱਲੋਂ ਨਾਲ ਕਰੀਬੀ ਸਬੰਧ ਹਨ। ਕਾਸਿਮ ਦੇ ਇਸ਼ਾਰੇ ’ਤੇ ਉਹ ਸਾਥੀਆਂ ਸਮੇਤ ਭਾਰਤ (ਪੰਜਾਬ) ’ਚ ਹੈਰੋਇਨ ਵੇਚ ਰਿਹਾ ਹੈ। ਦੋਵਾਂ ਮੁਲਜ਼ਮਾਂ ਨੇ ਪੁਲਿਸ ਹਿਰਾਸਤ ਵਿਚ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਮਾਣਿਕ ਅਰੋੜਾ ਦੇ ਇਸ਼ਾਰੇ ’ਤੇ ਹਵਾਲਾ ਰਾਹੀਂ ਦਿੱਲੀ ਦੇ ਕਾਰੋਬਾਰੀਆਂ ਤੋਂ ਹੈਰੋਇਨ ਦੀ ਪੇਮੈਂਟ ਕਲੀਅਰ ਕਰਵਾਉਂਦੇ ਸਨ। ਹੁਣ ਮਾਣਿਕ ਨੇ ਪੁਲਿਸ ਹਿਰਾਸਤ ਵਿਚ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਨੇੜੇ ਕੂਚਾ ਖਾਸੀ ਮਾਰਕੀਟ ਦੇ ਕੁਝ ਕਾਰੋਬਾਰੀਆਂ ਦੇ ਨਾਂ ਲਏ ਹਨ ਜਿਸ ਰਾਹੀਂ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਬੈਠੇ ਹੈਰੋਇਨ ਦੀ ਤਸਕਰੀ ਦਾ ਪੈਸਾ ਹਵਾਲਾ ਰਾਹੀਂ ਭੇਜਿਆ ਜਾ ਰਿਹਾ ਹੈ। ਅੰਡਰਵੀਅਰ ਵਪਾਰੀ ਨੂੰ ਇਸ ਤਰ੍ਹਾਂ ਤਸਕਰਾਂ ਨੇ ਸ਼ਿਕੰਜੇ ’ਚ ਲਿਆ ਹੈਰੋਇਨ ਦੇ ਤਸਕਰ ਬੰਟੀ ਅਤੇ ਅਕਾਸ਼ਬੀਰ ਸਿੰਘ ਨੂੰ ਹੈਰੋਇਨ ਦੇ ਬਦਲੇ ਪੈਸੇ ਇਕੱਠੇ ਕਰਨੇ ਬਹੁਤ ਔਖੇ ਲੱਗਦੇ ਸਨ। ਇਸ ਦੇ ਲਈ ਉਸ ਦੀ ਮੁਲਾਕਾਤ ਡੇਢ ਸਾਲ ਪਹਿਲਾਂ ਬੱਸ ਸਟੈਂਡ ਨੇੜੇ ਆਈਡੀਐੱਚ ਮਾਰਕੀਟ ਵਿਚ ਅੰਡਰਵੀਅਰ ਦਾ ਕਾਰੋਬਾਰ ਕਰ ਰਹੇ ਮਾਣਿਕ ਨਾਲ ਹੋਈ ਸੀ। ਮੁਲਜ਼ਮਾਂ ਨੇ ਮਾਣਿਕ ਨੂੰ ਪੇਮੈਂਟ ਕਲੀਅਰ ਕਰਨ ਦੇ ਬਦਲੇ ਥੋੜ੍ਹੇ ਜਿਹੇ ਪੈਸਿਆਂ ਦਾ ਲਾਲਚ ਦਿੱਤਾ ਸੀ। ਲਾਲਚ ਵਿਚ ਫਸੇ ਮਾਣਿਕ ਨੇ ਬੰਟੀ ਦੇ ਇਸ਼ਾਰੇ ’ਤੇ ਹਵਾਲਾ ਰਾਹੀਂ ਤਸਕਰਾਂ ਦੇ ਪੈਸੇ ਕਲੀਅਰ ਕਰਨੇ ਸ਼ੁਰੂ ਕਰ ਦਿੱਤੇ ਪਰ ਉਹ ਨਹੀਂ ਜਾਣਦਾ ਸੀ ਕਿ ਲਾਲਚ ਉਸ ਨੂੰ ਸਲਾਖਾਂ ਦੇ ਪਿੱਛੇ ਸੁੱਟ ਸਕਦਾ ਹੈ। ਪਤਾ ਲੱਗਾ ਹੈ ਕਿ ਮਾਣਿਕ ਦੇ ਕਰੀਬ ਦੋ ਦਰਜਨ ਸਾਥੀ ਦਿੱਲੀ ਦੀ ਮਾਰਕੀਟ ਵਿਚ ਬੈਠੇ ਹਨ। ਪੁਲਿਸ ਦੀ ਇਕ ਟੀਮ ਗ੍ਰਿਫ਼ਤਾਰੀ ਲਈ ਦਿੱਲੀ ਰਵਾਨਾ ਹੋ ਗਈ ਹੈ। ਫਿਲਹਾਲ ਮਾਣਿਕ ਦਾ ਮੋਬਾਈਲ ਵੀ ਚੈੱਕ ਕੀਤਾ ਜਾ ਰਿਹਾ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.