post

Admin

(Chief Editor)

Haryana News

ਪਤੀ ਦੇ ਕਤਲ ਮਾਮਲੇ ਵਿਚ ਪਤਨੀ ਤੇ ਇਕ ਵਿਅਕਤੀ ਗ੍ਰਿਫ਼ਤਾਰ

post-img

ਪਤੀ ਦੇ ਕਤਲ ਮਾਮਲੇ ਵਿਚ ਪਤਨੀ ਤੇ ਇਕ ਵਿਅਕਤੀ ਗ੍ਰਿਫ਼ਤਾਰ

ਹਰਿਆਣਾ,8 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਰੇਵਾੜੀ ਦੇ ਪਿੰਡ ਅਸਲਵਾਸ ਵਿਖੇ ਇਕ ਪਤਨੀ ਵਲੋਂ ਆਪਣੇ ਪਤਾ ਦਾ ਕਤਲ (Murder) ਪ੍ਰੇਮੀ ਨਾਲ ਮਿਲ ਕੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । 

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਰੇਵਾੜੀ (Rewari District) ਦੇ ਪਿੰਡ ਅਸਲਵਾਸ ਵਿਖੇ ਜੋ ਇਕ ਪਤਨੀ ਵਲੋਂ ਆਪਣੇ ਹੀ ਪਤੀ ਦੀ ਹੱਤਿਆ ਕੀਤੇ ਜਾਣ ਦਾ ਘਟਨਾਕ੍ਰਮ ਸਾਹਮਣੇ ਆਇਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੇ 21 ਨੌਜਵਾਨ ਦੀ ਪਛਾਣ ਮੋਨੂੰ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਇਕ ਹੈਰਾਨੀਜਨਕ ਖੁਲਾਸਾ ਹੋਇਆ, ਜਿਸ ਮੁਤਾਬਕ ਮੋਨੂੰ ਦਾ ਕਤਲ ਉਸ ਦੀ ਪਤਨੀ ਤੰਨੂ ਦੇ ਕਹਿਣ `ਤੇ ਉਸ ਦੇ ਪ੍ਰੇਮੀ ਸੋਨੂੰ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ।

ਕਿਵੇਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਪੁਲਸ ਅਨੁਸਾਰ ਮੁਲਜ਼ਮਾਂ ਵਲੋਂ ਪਹਿਲਾਂ ਨੌਜਵਾਨ ਦਾ ਮੂੰਹ ਅਤੇ ਨੱਕ ਢੱਕ ਕੇ ਉਸਦਾ ਗਲਾ ਘੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਸਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ । ਇਥੇ ਹੀ ਬਸ ਨਹੀਂ ਕਤਲ ਨੂੰ ਹਾਦਸੇ ਦਾ ਰੂਪ ਦੇਣ ਲਈ ਉਨ੍ਹਾਂ ਨੇ ਉਸ ਦੀ ਐਕਟਿਵਾ ਵੀ ਨਹਿਰ ਦੇ ਨੇੜੇ ਖੜ੍ਹੀ ਕਰ ਦਿੱਤੀ ਸੀ । ਜਿਸਦੇ ਚਲਦਿਆਂ ਪਹਿਲਾਂ ਤਾਂ ਪੁਲਸ ਇਸ ਮਾਮਲੇ ਦੀ ਜਾਂਚ ਖੁਦਕੁਸ਼ੀ ਦੇ ਮਾਮਲੇ ਵਜੋਂ ਕਰ ਰਹੀ ਸੀ ਪਰ ਪਤਨੀ ਦਾ ਵਰਤਾਅ ਸ਼ੱਕੀ ਜਾਪਣ ਤੇ ਪੁੱਛਗਿੱਛ ਕਰਨ `ਤੇ ਉਸ ਨੇ ਅਪਰਾਧ ਕਬੂਲ ਕਰ ਲਿਆ ।

ਪੁਲਸ ਕਰ ਰਹੀ ਹੈ ਹੋਰਨਾਂ ਦੀ ਭਾਲ

ਪੁਲਸ ਨੇ ਹੁਣ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ਜਦਕਿ ਮੁੱਖ ਦੋਸ਼ੀ ਸੋਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ (Raid) ਕਰ ਰਹੀ ਹੈ । ਪੁਲਸ ਅਨੁਸਾਰ ਮੋਨੂੰ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ, ਉਸ ਨੂੰ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਨੀ ਪਈ ਤੇ ਫਿਰ ਪਰਿਵਾਰ ਨੇ ਤਿੰਨ ਸਾਲ ਪਹਿਲਾਂ ਉਸ ਦਾ ਤੰਨੂ ਨਾਲ ਵਿਆਹ ਕਰਵਾ ਦਿੱਤਾ ਸੀ ।

Related Post

Instagram