
ਇੱਕ ਖੂਨ ਦੇ ਯੂਨਿਟ ਨਾਲ ਅਸੀਂ ਤਿੰਨ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ....ਲਖਵਿੰਦਰ ਸਿੰਘ ਖੰਗੂੜਾ
- by Jasbeer Singh
- July 4, 2024

ਇੱਕ ਖੂਨ ਦੇ ਯੂਨਿਟ ਨਾਲ ਅਸੀਂ ਤਿੰਨ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ....ਲਖਵਿੰਦਰ ਸਿੰਘ ਖੰਗੂੜਾ ਪਟਿਆਲਾ 4 ਜੁਲਾਈ () ਰੈਨਾਟੱਸ ਵੈਲਨੈਸ ਪ੍ਰਾਈਵੇਟ ਲਿਮਿਟਡ ਨੇ ਛੇਵੀਂ ਸਾਲਗਿਰਾ ਮੌਕੇ ਜਾਗਦੇ ਰਹੋ ਕਲੱਬ ਪਟਿਆਲਾ ਦੇ ਵਿਸੇਸ਼ ਸਹਿਯੋਗ ਨਾਲ ਬਲੱਡ ਬੈਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ,ਐਮਰਜੈਂਸੀ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਗੁਰਦੀਪ ਸਿੰਘ,ਤਰਸੇਮ ਸਿੰਘ,ਧਰਮਿੰਦਰਪਾਲ ਸਿੰਘ,ਸਹਿਜੀਤ ਸਿੰਘ,ਅਮਨਦੀਪ ਸਿੰਘ,ਸੁਖਵਿੰਦਰ ਸਿੰਘ,ਤੇ ਬਲਵਿੰਦਰ ਸਿੰਘ ਸਮੇਤ 10 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਵਿਕਟੋਰੀ ਇੰਟਰਨੈਸ਼ਨਲ ਗਰੁੱਪ ਦੇ ਫਾਊਡਰ ਲਖਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਇੱਕ ਖੂਨ ਦੇ ਯੂਨਿਟ ਨਾਲ ਅਸੀਂ ਤਿੰਨ ਅਨਮੋਲ ਜ਼ਿੰਦਗੀਆਂ ਬਚਾ ਸਕਦੇ ਹਾਂ,ਜੋ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ,ਦਵਿੰਦਰ ਸਿੰਘ ਮਰਾੜ ਤੇ ਜਸਵੰਤ ਸਿੰਘ ਸਨੌਰ ਨੇ ਦੱਸਿਆ ਕਿ ਰੈਨਾਟੱਸ ਵੈਲਨੈਸ ਪਿਛਲੇ 6 ਸਾਲ ਤੋਂ ਜਿੱਥੇ ਸਮਾਜ ਨੂੰ ਆਯੂਰਵੇਦਿਕ ਪ੍ਰੋਡਕਟਾਂ ਨਾਲ ਤੰਦਰੁਸਤੀ ਪ੍ਰਦਾਨ ਕਰ ਰਿਹਾ ਹੈ,ਉੱਥੇ ਹੀ ਲੱਖਾਂ ਲੋਕਾਂ ਨੂੰ ਰੁਜਗਾਰ ਵੀ ਮੁਹਾਈਆ ਕਰਵਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਦਾ ਇਹ ਖੂਨਦਾਨ ਕੈਂਪ ਇੱਕ ਸੁਰੂਆਤ ਹੈ,ਭਵਿੱਖ ਵਿੱਚ ਵਿਕਟੋਰੀ ਇੰਟਰਨੈਸ਼ਨਲ ਗਰੁੱਪ ਦੀ ਰਹਿਨੁਮਾਈ ਹੇਠ ਖੂਨਦਾਨ ਕੈਂਪਾਂ ਦਾ ਦੌਰ ਜਾਰੀ ਰਹੇਗਾ।ਇਸ ਮੌਕੇ ਸਮਾਜ ਸੇਵੀ ਸੰਸਥਾ ਜਾਗਦੇ ਰਹੋ ਕਲੱਬ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦਾ ਵਿਸੇਸ ਤੋਰ ਤੇ ਧੰਨਵਾਦ ਕੀਤਾ,ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਦਾ ਖੂਨਦਾਨ ਕੈਂਪ ਸਫਲ ਰਿਹਾ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਇਸ ਸਮੇਂ ਗਰਮੀ ਦੇ ਕਾਰਨ ਬਲੱਡ ਬੈਕ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ,ਜਿਸ ਕਰਕੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ।