
ਆਪ ਸਰਕਾਰ ਆਉਣ ਨਾਲ ਪੰਜਾਬ "ਚ ਬੁਰੀ ਤਰ੍ਹਾਂ ਵਿਗੜੀ ਕਨੂੰਨ ਵਿਵਸਥਾ - ਖਨੋੜਾ
- by Jasbeer Singh
- July 13, 2024

ਆਪ ਸਰਕਾਰ ਆਉਣ ਨਾਲ ਪੰਜਾਬ "ਚ ਬੁਰੀ ਤਰ੍ਹਾਂ ਵਿਗੜੀ ਕਨੂੰਨ ਵਿਵਸਥਾ - ਖਨੋੜਾ ਨਾਭਾ 13 ਜੁਲਾਈ () ਕਾਂਗਰਸ ਕਮੇਟੀ ਪਟਿਆਲਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਹੈ ,ਉਦੋਂ ਤੋਂ ਹੀ ਸੂਬੇ ਚ ਅਪਰਾਧ ਵੱਧ ਜਾਣ ਨਾਲ ਕਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ ਹੈ। ਉਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਅਵਾ ਕਰਦੇ ਨਹੀਂ ਥਕਦੇ ਕਿ 3 ਕਰੋੜ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ, ਪਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੂਰੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ । ਚੜੇ ਦਿਨ ਗੈਂਗਸਟਰਾਂ ਦੀ ਦਹਿਸਤ, ਖੂਨ ਖਰਾਬਾ, ਕਤਲੋਗਾਰਤਾਂ, ਲੁੱਟਾਂ ਖੋਹਾਂ, ਫਿਰੋਤੀਆਂ, ਬਲਾਤਕਾਰਾਂ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਲੰਮਾ ਸਮਾਂ ਹੋ ਚੁੱਕਾ ਹੈ ਪਰ ਇਸ ਦੌਰਾਨ ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਦਿਨੋਂ ਦਿਨ ਬਿਗੜ ਰਹੇ ਹਨ । ਪੰਜਾਬ ਦੇ ਅੰਦਰ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਲਕੁਲ ਫੇਲ੍ਹ ਹੋ ਚੁੱਕੇ ਹਨ