go to login
post

Jasbeer Singh

(Chief Editor)

Patiala News

ਜੀ ਬੀ ਆਈ ਐਸ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦੀ ਭਰਪੂਰ ਸ਼ਲਾਘਾ ਕੀਤੀ ਗਈ

post-img

ਜੀ ਬੀ ਆਈ ਐਸ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਵਿਗਿਆਨ ਪ੍ਰਦਰਸ਼ਨੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਨਾਭਾ 13 ਜੁਲਾਈ () ਜੀਬੀ ਇੰਟਰਨੈਸ਼ਨਲ ਸਕੂਲ, ਨਾਭਾ ਵਿਖੇ ਲਗਾਈ ਗਈ ਵਿਗਿਆਨ ਅਤੇ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਵਿੱਚ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੇ ਆਕਰਸ਼ਕ ਮਾਡਲ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਇੱਕ ਪਾਸੇ ਜਿੱਥੇ ਇਸ ਮੌਕੇ ਹਾਜ਼ਰੀਨ ਨੇ ਪਹਿਲੀ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਡੂੰਘਾਈ ਨਾਲ ਸਵਾਲ ਪੁੱਛੇ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਸਟੀਕ ਜਵਾਬ ਦਿੱਤੇ, ਉੱਥੇ ਹੀ ਦੂਜੇ ਪਾਸੇ ਆਪਣੇ-ਆਪਣੇ ਮਾਡਲਾਂ ਲਈ ਵਿਦਿਆਰਥੀਆਂ ਵੱਲੋਂ ਦਿੱਤੇ ਖ਼ੂਬਸੂਰਤ ਵਿਆਖਿਆਨ ਨੇ ਹੈਰਾਨ ਕਰ ਦਿੱਤਾ। ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਅਨੁਸਾਰ ਕਿਸੇ ਵੀ ਦੇਸ਼ ਦੇ ਵਿਕਾਸ ਦੀ ਰਫ਼ਤਾਰ ਉਸ ਦੇਸ਼ ਵਿੱਚ ਕੀਤੀਆਂ ਗਈਆਂ ਵਿਗਿਆਨਕ ਖੋਜਾਂ 'ਤੇ ਨਿਰਭਰ ਕਰਦੀ ਹੈ। ਅੱਜ,ਜੀ ਬੀ ਆਈ ਐਸ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦੇ ਬਲ 'ਤੇ ਆਉਣ ਵਾਲੇ ਸਮੇਂ ਦੇ ਮਹਾਨ ਵਿਗਿਆਨੀ ਬਣਨ ਲਈ ਪ੍ਰੇਰਿਤ ਕੀਤਾ ਹੈ।ਸਕੂਲ ਦੇ ਪੑਿੰਸੀਪਲ ਪੂਨਮ ਰਾਣੀ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਟੋਨ ਟੂਲਜ਼,ਹਵਾ ਪੑਦੂਸ਼ਣ,ਲਿੰਗ ਸਮਾਨਤਾ,ਗਰੀਨ ਹਾਊਸ ਪੑਭਾਵ, ਪਾਣੀ ਦੀ ਸੰਭਾਲ, ਵਾਤਾਵਰਣ ਬਚਾਓ, ਨਵਿਆਉਣਯੋਗ ਊਰਜਾ ਸਰੋਤ ਆਦਿ ਮਾਡਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਿਖਾਇਆ।ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ । ਸਕੂਲ ਦੀ ਉਪ ਪੑਿੰਸੀਪਲ ਦਿਵਿਆ ਸ਼ਰਮਾ ਜੀ ਨੇ ਕਿਹਾ ਕਿ ਹਰ ਬੱਚੇ ਦੇ ਮਾਡਲ ਦੇ ਪਿੱਛੇ ਉਸ ਦੀ ਲਗਨ ਦੇ ਨਾਲ ਉਸ ਦੀ ਰੁਚੀ ਵੀ ਛੁਪੀ ਹੈ, ਜੋ ਉਨ੍ਹਾਂ ਨੂੰ ਕੁਝ ਨਵਾਂ ਕਰਨ ਲਈ ਉਨ੍ਹਾਂ ਵਿੱਚ ਊਰਜਾ ਦਾ ਸੰਚਾਰ ਕਰੇਗੀ।ਮਾਪਿਆਂ ਨੇ ਨਾ ਸਿਰਫ਼ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਸਗੋਂ ਸਮੇਂ-ਸਮੇਂ 'ਤੇ ਅਜਿਹੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਦੀ ਮੰਗ ਵੀ ਕੀਤੀ। ਵਿਦਿਆਰਥੀਆਂ ਦੇ ਮਾਪਿਆਂ ਡਾ: ਸਮ੍ਰਿਤੀ ਸਿੰਗਲਾ, ਐਮ.ਸੀ ਮੌਂਟੂ ਪਾਹੂਜਾ, ਮਨਵਿੰਦਰ ਸਿੰਘ ਸੋਹੀ, ਤਜਿੰਦਰ ਸਿੰਘ ਨੇ ਪ੍ਰਦਰਸ਼ਨੀ ਦੀ ਨਾ ਸਿਰਫ਼ ਸ਼ਲਾਘਾ ਕੀਤੀ ਸਗੋਂ ਸਮੇਂ-ਸਮੇਂ 'ਤੇ ਅਜਿਹੀਆਂ ਪ੍ਰਦਰਸ਼ਨੀਆਂ ਲਗਾਉਣ ਦੀ ਮੰਗ ਵੀ ਕੀਤੀ |

Related Post