ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ
- by Jasbeer Singh
- December 17, 2025
ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ ਬਹਿਰਾਈਚ (ਉੱਤਰ ਪ੍ਰਦੇਸ਼), 17 ਦਸੰਬਰ 2025 : ਬਹਿਰਾਈਚ ਜਿ਼ਲੇ ਦੀ ਕੈਸਰਗੰਜ ਤਹਿਸੀਲ ਦੇ ਗੋਹੀਆ ਨੰਬਰ 4 ਪਿੰਡ ਵਿਚ ਇਕ ਬਘਿਆੜ ਇਕ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਮਾਂ ਨਾਲ ਸੁੱਤੀ ਇਕ ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ । ਜੰਗਲਾਤ ਵਿਭਾਗ ਦੀਆਂ ਟੀਮਾਂ ਤੇ ਪਿੰਡ ਵਾਸੀਆਂ ਕੀਤੀ ਇਲਾਕੇ ਦੀ ਭਾਲ ਜੰਗਲਾਤ ਵਿਭਾਗ ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਨੇ ਡਰੋਨ ਕੈਮਰਿਆਂ ਦੀ ਮਦਦ ਨਾਲ ਸਾਰੀ ਰਾਤ ਇਲਾਕੇ ਦੀ ਭਾਲ ਕੀਤੀ ਪਰ ਸੰਘਣੀ ਧੁੰਦ ਕਾਰਨ ਬੱਚੀ ਜਾਂ ਬਘਿਆੜ ਦਾ ਕੋਈ ਸੁਰਾਗ ਨਹੀਂ ਮਿਲਿਆ। ਡਿਵੀਜ਼ਨਲ ਜੰਗਲਾਤ ਅਧਿਕਾਰੀ ਰਾਮ ਸਿੰਘ ਯਾਦਵ ਨੇ ਦੱਸਿਆ ਕਿ ਇਹ ਘਟਨਾ ਰਾਤ ਨੂੰ ਨਦੀ ਦੇ ਕੰਢੇ ਸਥਿਤ ਇਕ ਪਿੰਡ ਵਿਚ ਵਾਪਰੀ । ਸਵੇਰੇ ਧੁੰਦ ਸਾਫ਼ ਹੋਣ ਤੋਂ ਬਾਅਦ ਖੋਜ ਨੂੰ ਤੇਜ਼ ਕਰਨ ਲਈ ਵਾਧੂ ਟੀਮਾਂ ਤਾਇਨਾਤ ਕੀਤੀਆਂ ਗਈਆਂ। ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਖੋਜ ਮੁਹਿੰਮ ਰਹੀ ਜਾਰੀ ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਇਕ ਖੋਜ ਮੁਹਿੰਮ ਜਾਰੀ ਹੈ। ਲੋੜ ਪੈਣ `ਤੇ ਬਘਿਆੜ ਨੂੰ ਮਾਰਨ ਦੇ ਵੀ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 7 ਦਸੰਬਰ ਨੂੰ 8 ਕਿਲੋਮੀਟਰ ਦੂਰ ਮੱਲਾਹਨਪੁਰਵਾ ਪਿੰਡ ਵਿਚ ਬਘਿਆੜ ਦੇ ਹਮਲੇ ਵਿਚ ਇਕ 4 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ । ਜੰਗਲਾਤ ਵਿਭਾਗ ਦੇ ਅਨੁਸਾਰ, ਸਤੰਬਰ ਤੋਂ ਹੁਣ ਤੱਕ ਜ਼ਿਲੇ ਵਿਚ ਬਘਿਆੜਾਂ ਦੇ ਹਮਲਿਆਂ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਜ਼ਖਮੀ ਹੋਏ ਹਨ।
