post

Jasbeer Singh

(Chief Editor)

Punjab

ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ

post-img

ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ ਮੁੱਲਾਪੁਰ ਦਾਖਾ,26 ਜਨਵਰੀ 2026 : ਪੰਜਾਬ ਦੇ ਜਿ਼ਲਾ ਲੁਧਿਆਣਾ ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਜਦੋਂ ਹਾਦਸਾ ਵਾਪਰਿਆ ਮਹਿਲਾ ਸੀ ਸਕੂਟਰ ਤੇ ਸਵਾਰ ਲੁਧਿਆਣਾ ਵਿਖੇ ਫਲਾਈ ਓਵਰ ਪੁਲ ਨੇੜੇ ਜੋ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ ਹੈ ਦੇ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ। ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਮਨਦੀਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਆਪਣੀ ਮਾਸੀ ਦੀ ਧੀ ਦੇ ਵਿਆਹ ਲਈ ਖਰੀਦਦਾਰੀ ਕਰਨ ਵਾਸਤੇ ਸਕੂਟਰੀ ’ਤੇ ਬਾਜ਼ਾਰ ਆਈ ਹੋਈ ਸੀ । ਜਦੋਂ ਉਹ ਫਲਾਈਓਵਰ ਪੁਲ ਨੇੜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੁੱਜੀ ਤਾਂ ਅਚਾਨਕ ਉਸ ਦਾ ਗਲਾ ਚਾਈਨਾ ਡੋਰ ਨਾਲ ਕੱਟ ਗਿਆ ਅਤੇ ਸੰਤੁਲਨ ਵਿਗੜਨ ਕਰਕੇ ਉਹ ਬੈਠੀ ਅਤੇ ਸਕੂਟਰੀ ਤੋਂ ਡਿੱਗ ਪਈ । ਮ੍ਰਿਤਕਾ ਛੱਡ ਗਈ ਹੈ ਆਪਣੇ ਪਿੱਛੇ ਦੋ ਸਾਲਾ ਮਾਸੂਮ ਬੱਚਾ ਘਟਨਾ ਮੌਕੇ ਮੌਜੂਦ ਦੁਕਾਨਦਾਰਾਂ ਵੱਲੋਂ ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ । ਜਿ਼ਕਰਯੋਗ ਹੈ ਕਿ ਲੁਧਿਆਣਾ ਜਿ਼ਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ। ਤਰਨਜੋਤ ਸਿੰਘ ਪਰਿਵਾਰ ਦੀ ਇਕਲੌਤੀ ਸੰਤਾਨ ਸੀ ।

Related Post

Instagram