post

Admin

(Chief Editor)

Punjab

ਕਾਰ-ਮੋਟਰਸਾਈਕਲ ਦੀ ਟੱਕਰ `ਚ ਔਰਤ ਦੀ ਗਈ ਜਾਨ

post-img

ਕਾਰ-ਮੋਟਰਸਾਈਕਲ ਦੀ ਟੱਕਰ `ਚ ਔਰਤ ਦੀ ਗਈ ਜਾਨ

ਤਰਨਤਾਰਨ, 13 ਜੁਲਾਈ 2026 : ਤਰਨਤਾਰਨ (Tarn Taran) ਵਿਖੇ ਤੇਜ਼ ਰਫਤਾਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ `ਚ ਮੋਟਰਸਾਈਕਲ ਸਵਾਰ ਔਰਤ ਦੀ ਮੌਤ (Death) ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।

ਸਿ਼ਕਾਇਤਕਰਤਾ ਨੇ ਕੀ ਦੱਸਿਆ ਪੁਲਸ ਨੂੰ

ਉਪਰੋਕਤ ਸੜਕ ਹਾਦਸੇ (Road accidents) ਵਿਚ ਜੋ ਮੋਟਰਸਾਈਕਲ ਸਵਾਰ ਮਹਿਲਾ ਦੀ ਮੌਤ ਹੋ ਗਈ ਹੈ ਦੇ ਪਤੀ ਬਲਬੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਭਾਈ ਲੱਧੂ ਨੇ ਪੁਲਸ ਨੂੰ ਦਿੱਤੇ ਬਿਆਨਾਂ `ਚ ਦੱਸਿਆ ਕਿ ਬੀਤੇ ਦਿਨ ਸਵੇਰੇ 10 ਵਜੇ ਉਸ ਦੀ ਪਤਨੀ ਅਮਰਜੀਤ ਕੌਰ ਨਿੱਜੀ ਕੰਮ ਲਈ ਪੈਦਲ ਅਲਗੋਂ ਕੋਠੀ ਜਾ ਰਹੀ ਸੀ । ਇਸ ਦੌਰਾਨ ਸਾਡੇ ਪਿੰਡ ਦਾ ਗੁਰਸਾਹਿਬ ਸਿੰਘ ਪੁੱਤਰ ਕਸ਼ਮੀਰ ਸਿੰਘ ਆਪਣੇ ਮੋਟਰਸਾਈਕਲ `ਤੇ ਅਲਗੋਂ ਕੋਠੀ ਨੂੰ ਜਾ ਰਿਹਾ ਸੀ, ਜਿਸ ਪਾਸੋਂ ਉਸ ਦੀ ਪਤਨੀ ਨੇ ਲਿਫਟ ਮੰਗ ਲਈ ।

ਤੇਜ ਰਫ਼ਤਾਰ ਕਾਰ ਨੇ ਗਲਤ ਸਾਈਡ ਤੋਂ ਕਾਰ ਲਿਆ ਕੇ ਮੋਟਰਸਾਈਕਲ ਵਿਚ ਮਾਰੀ

ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਅਤੇ ਮੋਟਰਸਾਈਕਲ ਚਾਲਕ (Motorcycle driver) ਗੁਰਸਾਹਿਬ ਸਿੰਘ ਭਾਈ ਲੱਧੂ ਤੋਂ ਅਲਗੋਂ ਕੋਠੀ ਦੇ ਰੋਡ ਉਪਰ ਜਾ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਸਵਿਫਟ ਗੱਡੀ ਵੱਲੋਂ ਬੜੀ ਲਾਪ੍ਰਵਾਹੀ ਨਾਲ ਗਲਤ ਸਾਈਡ ਤੋਂ ਲਿਆ ਕੇ ਮੋਟਰਸਾਈਕਲ `ਚ ਟੱਕਰ ਮਾਰ ਦਿੱਤੀ ਗਈ । ਇਸ ਦੌਰਾਨ ਗੁਰਸਾਹਿਬ ਸਿੰਘ ਗੰਭੀਰ ਜ਼ਖਮੀ (Seriously injured) ਹੋ ਗਿਆ, ਜਦਕਿ ਅਮਰਜੀਤ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ ।

ਕਾਰ ਚਾਲਕ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਮੁਖੀ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਦੇ ਸਬੰਧ `ਚ ਬਲਬੀਰ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਦੇ ਹੋਏ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।

Related Post

Instagram