

ਦਿੱਲੀ ਵਿੱਚ ਮਹਿਲਾ ਕਾਂਗਰਸ ਦਾ ਵੱਡਾ ਰੋਸ ਪ੍ਰਦਰਸ਼ਨ ਸੰਸਦ ਦਾ ਘੇਰਾਓ ਕਰਨ ਮੌਕੇ ਅਲਕਾ ਲਾਂਬਾ ਤੇ ਰੰਧਾਵਾ ਨੂੰ ਕੀਤਾ ਗ੍ਰਿਫਤਾਰ ਨਵੀਂ ਦਿੱਲੀ ਜੁਲਾਈ ( ) ਮਹਿਲਾ ਆਰਕਸ਼ਣ ਬਿੱਲ, ਮਹਿਲਾਵਾਂ ਦੀ ਸੁਰੱਖਿਆ ਅਤੇ ਵੱਧ ਰਹੀ ਮਹਿੰਗਾਈ ਦੇ ਮੁੱਦੇ ਉੱਤੇ ਆਲ਼ ਇੰਡੀਆ ਮਹਿਲਾ ਕਾਂਗਰਸ ਵੱਲੋਂ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਹੇਠ ਜੰਤਰ ਮੰਤਰ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਆਬਜ਼ਰਵਰ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੀਆਂ ਸੈਂਕੜੇ ਮਹਿਲਾ ਕਾਂਗਰਸ ਆਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਲਾਲ ਸੂਟ ਪਾਕੇ ਦਿੱਲੀ ਪੁੱਜੀਆਂ ਮਹਿਲਾਵਾਂ ਦਾ ਜੋਸ਼ ਦੇਖਣ ਵਾਲਾ ਸੀ। ਇਥੇ ਜਿਕਰਯੋਗ ਹੈ ਕਿ ਅਲਕਾ ਲਾਂਬਾ ਤੇ ਗੁਰਸ਼ਰਨ ਰੰਧਾਵਾ ਬਿਲਕੁੱਲ ਇੱਕੋ ਜਿਹੇ ਸੂਟਾਂ ਵਿੱਚ ਸ਼ਾਮਿਲ ਹੋਈਆਂ ਤਾਂ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਰੰਧਾਵਾ ਨੇ ਦੱਸਿਆ ਕਿ ਲਾਲ ਰੰਗ ਕ੍ਰਾਂਤੀ ਦਾ ਪ੍ਰਤੀਕ ਹੈ ਜਿਸ ਵਿੱਚ ਪੰਜਾਬੀਆਂ ਦਾ ਸਭਤੋਂ ਵੱਡਾ ਯੋਗਦਾਨ ਰਿਹਾ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਭਾਜਪਾ ਨੇ 2024 ਵਿੱਚ ਆਪਣੀ ਸਰਕਾਰ ਬਣਾਉਣ ਲਈ ਔਰਤਾਂ ਸਾਮ੍ਹਣੇ 33% ਰਿਜ਼ਰਵੇਸ਼ਨ ਬਿੱਲ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਪਾਸ ਕਰਕੇ ਬਿੱਲ ਲਾਗੂ ਕਰਨ ਦਾ ਜੁਮਲਾ ਪੇਸ਼ ਕੀਤਾ ਪਰ ਬਾਦ ਵਿੱਚ 2026 ਵਿੱਚ ਜਨਗਣਨਾ ਤੋਂ ਬਾਅਦ ਬਿੱਲ ਲਾਗੂ ਕਰਨ ਦਾ ਬਹਾਨਾ ਬਣਾਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਓਨ੍ਹਾਂ ਕਿਹਾ ਜਦੋਂ ਤੱਕ ਭਾਜਪਾ 33% ਰਿਜ਼ਰਵੇਸ਼ਨ ਬਿੱਲ ਵਿੱਚ ਓਬੀਸੀ ਭੈਣਾਂ ਦਾ ਕੋਟਾ ਯਕੀਨੀ ਬਣਾਕੇ ਇਹ ਬਿੱਲ ਲਾਗੂ ਨਹੀਂ ਕਰਦੀ ਮਹਿਲਾ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ। ਬੀਬੀ ਰੰਧਾਵਾ ਨੇ ਕਿਹਾ ਕਿ ਅੱਜ ਦੇਸ਼ ਦੀ ਸੰਸਦ ਤੋਂ ਸੰਘਰਸ਼ ਸ਼ੁਰੂ ਕਰਨ ਵਾਲੀ ਮਹਿਲਾ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ ਤੇ ਇਸ ਮੁੱਦੇ ਦੀਆਂ ਸੂਬਿਆਂ ਤੋਂ ਜ਼ਿਲ੍ਹਿਆਂ ਤੇ ਫੇਰ ਬਲਾਕਾਂ ਵਿੱਚ ਲੈਕੇ ਜਾਏਗੀ। ਓਨ੍ਹਾਂ ਕਿਹਾ ਕਿ ਫਿਰ ਇਹ ਅੰਦੋਲਨ ਹਰ ਪਿੰਡ ਹਰ ਗਲੀ ਤੋਂ ਹਰ ਘਰ ਤੱਕ ਪੁੱਜੇਗਾ। ਇਸ ਲਈ ਭਾਜਪਾ ਸਰਕਾਰ ਨੂੰ ਸਮਾ ਰਹਿੰਦਿਆਂ ਇਹ ਬਿੱਲ ਲਾਗੂ ਕਰਨ ਦੇਣਾ ਚਾਹੀਦਾ ਹੈ। ਬੀਬੀ ਰੰਧਾਵਾ ਨੇ ਅੱਗੇ ਕਿਹਾ ਕਿ ਅੱਜ ਦੇਸ਼ ਦੀ ਹਰ ਮਹਿਲਾ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਿਤ ਹੈ। ਦੇਸ਼ ਵਿੱਚ ਕਈ ਔਰਤਾਂ ਦਾ ਵੱਡਾ ਅਪਮਾਨ ਕੀਤਾ ਗਿਆ ਹੈ ਜਿਸਨਾਲ ਦੇਸ਼ ਦਾ ਸਿਰ ਦੁਨੀਆਂ ਭਰ ਵਿੱਚ ਸ਼ਰਮਸਾਰ ਹੋਇਆ ਹੈ। ਮਨੀਪੁਰ ਦੀਆਂ ਸੜਕਾਂ ਤੇ ਬੇਟੀਆਂ ਨੂੰ ਨੰਗਾ ਘੁਮਾਉਣ ਤੋਂ ਲੈਕੇq ਮੱਧ ਪ੍ਰਦੇਸ਼ ਦੇ ਰੀਵਾ ਦੀ ਜ਼ਮੀਨ ਵਿੱਚ ਗੱਡੀਆਂ ਦੋ ਸਕੀਆਂ ਭੈਣਾਂ ਦਾ ਅਪਮਾਨ ਦੇਸ਼ ਕਦੀ ਨਹੀਂ ਭੁੱਲੇਗਾ। ਬੀਬੀ ਰੰਧਾਵਾ ਨੇ ਕਿਹਾ ਕਿ ਦੇਸ਼ ਭਰ ਵਿੱਚ ਔਰਤਾਂ ਮਹਿੰਗਾਈ ਦੀ ਮਾਰ ਝੱਲ ਰਹੀਆਂ ਨੇ ਜਿਨਾਂ ਨੂੰ ਆਪਣੀ ਰਸੋਈ, ਘਰ ਦਾ ਖਰਚਾ ਅਤੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਧਰਨਾ ਪ੍ਰਦਰਸ਼ਨ ਕਰਨ ਬਾਅਦ ਜਦੋਂ ਮਹਿਲਾ ਕਾਂਗਰਸ ਆਗੂ ਸੰਸਦ ਦਾ ਘੇਰਾਓ ਕਰਨ ਲਈ ਦਿੱਲੀ ਪੁਲਸ ਵੱਲੋਂ ਲਗਾਏ ਬੈਰੀਕੇਡ ਤੋੜਕੇ ਅੱਗੇ ਵਧੇ ਤਾਂ ਪੁਲਸ ਨੇ ਭਾਰੀ ਬੱਲ ਦਾ ਪ੍ਰਯੋਗ ਕਰਦਿਆਂ ਅਲਕਾ ਲਾਂਬਾ ਤੇ ਰੰਧਾਵਾ ਸਮੇਤ ਕਈ ਪੱਤਰਕਾਰ ਅਤੇ ਮਹਿਲਾ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਕਸਟਡੀ ਵਿੱਚ ਅਲਕਾ ਲਾਂਬਾ ਦੇ ਬੇਹੋਸ਼ ਹੋਣ ਬਾਅਦ ਮਹਿਲਾ ਵਰਕਰਾਂ ਵਿੱਚ ਭਾਰੀ ਰੋਹ ਪਾਇਆ ਗਿਆ। ਅੱਜ ਦੇ ਇਸ ਧਰਨੇ ਵਿੱਚ ਜਸਲੀਨ ਕੌਰ ਸੇਠੀ ਜਲੰਧਰ ਤੋਂ ਇਲਾਵਾ ਡਾਕਟਰ ਕੁਲਵਿੰਦਰ ਕੌਰ ਜਲੰਧਰ, ਜਸਬੀਰ ਕੌਰ ਮੂਨਕ, ਇੰਦਰਜੀਤ ਕੌਰ, ਭੁਪਿੰਦਰ ਕੌਰਜੀਵਾਲ, ਸੰਤੋਸ਼ ਸਵੱਦੀ, ਸਿਮਰਤ ਧਾਲੀਵਾਲ, ਡਾਕਟਰ ਅਮਨ ਢੋਲੇਵਾਲ, ਕਾਂਤਾ ਕੁਠਾਲਾ, ਕੰਚਨ ਠਾਕੁਰ ਜਲੰਧਰ, ਸਵਰਨਜੀਤ ਕੌਰ, ਕਵਿਤਾ ਸੋਲੰਕੀ, ਜਸਬੀਰ ਨਵਾਂਸ਼ਹਿਰ, ਰਮੇਸ਼ ਰਾਣੀ, ਗੁਰਦੇਵ ਕੌਰ ਮੋਗਾ, ਪ੍ਰਵੀਨ ਰਾਣਾ, ਗੁਰਦੀਪ ਕੌਰ ਲੁਧਿਆਣਾ,ਰੇਖਾ ਅਗਰਵਾਲ, ਅਮਰਜੀਤ ਭੱਠਲ, ਦੀਪੀ ਖੰਨਾ, ਰੀਤ ਸਿੱਧੂ, ਕਿਰਨ ਗਰੇਵਾਲ, ਸੁਨੀਤਾ ਤਜ਼ਾਨੀਆਂ , ਰਵਿੰਦਰ ਬਜਾਜ, ਅਰੁਣਾ ਤਿਤ੍ਰਿਆ, ਜਤਿੰਦਰ ਕਲਸੀ, ਪ੍ਰਵੀਨ ਰਾਣਾ, ਸੰਗੀਤਾ ਭੁੱਲਰ, ਆਰਤੀ ਰਾਜਪੁਰਾ, ਕਰਮਜੀਤ ਕੌਰ ਢਿੱਲੋਂ, ਪੂਨਮ ਬੱਸੀ, ਜਸਬੀਰ ਨਵਾਂ ਸ਼ਹਿਰ, ਸੀਮਾ ਢੰਡਾ, ਸੁਰਜੀਤ ਕੌਰ, ਮਨਦੀਪ ਕੌਰ, ਰੇਨੂੰ ਸੇਠ, ਪਰਮਜੀਤ ਫ਼ਰੀਦਕੋਟ, ਕਾਂਤਾ ਸ਼ਰਮਾ, ਭੱਠਲ ਪਾਤੜਾਂ ਸਮੇਤ ਪੰਜਾਬ ਦੀਆਂ ਸੈਂਕੜੇ ਬੀਬੀਆਂ ਸ਼ਾਮਿਲ ਹੋਈਆਂ।
Related Post
Popular News
Hot Categories
Subscribe To Our Newsletter
No spam, notifications only about new products, updates.