ਸਮਾਣਾ ਵਿੱਚ 86 ਲੱਖ ਦੀ ਲਾਗਤ ਨਾਲ 3 ਨਵੇਂ ਟਿਊਬਵੈੱਲ ਦੇ ਕੰਮਾਂ ਦੀ ਸ਼ੁਰੂਆਤ
- by Jasbeer Singh
- January 21, 2025
ਸਮਾਣਾ ਵਿੱਚ 86 ਲੱਖ ਦੀ ਲਾਗਤ ਨਾਲ 3 ਨਵੇਂ ਟਿਊਬਵੈੱਲ ਦੇ ਕੰਮਾਂ ਦੀ ਸ਼ੁਰੂਆਤ ਸਮਾਣਾ, 21 ਜਨਵਰੀ : ਸਾਬਕਾ ਮੰਤਰੀ ਅਤੇ ਐਮ ਐਲ ਏ ਹਲਕਾ ਸਮਾਣਾ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਸਮਾਣਾ ਵਿੱਚ 3 ਨਵੇਂ ਟਿਊਬਵੈੱਲ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ । ਨਗਰ ਕੌਂਸਲ ਸਮਾਣਾ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਸਹੀ ਬਣਾਉਣ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਹਿਯੋਗ ਨਾਲ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਇਹ ਤਿੰਨ ਨਵੇਂ ਟਿਊਬਵੈੱਲ ਜੱਟਾਂ ਪੱਤੀ, ਗੁਗਾ ਮਾੜੀ ਨੇੜੇ ਅਤੇ ਸੇਖੋਂ ਕਲੋਨੀ ਵਿੱਚ ਲਗਾਏ ਜਾਣਗੇ । ਪ੍ਰਾਜੈਕਟ ਦੀ ਕੁੱਲ ਲਾਗਤ 86 ਲੱਖ ਰੁਪਏ ਹੈ । ਇਸ ਮੌਕੇ ਜੌੜਾਮਾਜਰਾ ਨੇ ਕਿਹਾ ਕਿ ਇਹ ਟਿਊਬਵੈੱਲ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦੀ ਮੁਸ਼ਕਲ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ । ਇਹ ਪ੍ਰਾਜੈਕਟ ਸਮਾਣਾ ਸ਼ਹਿਰ ਵਿੱਚ ਪਾਣੀ ਸਪਲਾਈ ਦੇ ਮੁੱਦੇ ਨੂੰ ਹੱਲ ਕਰਨ ਵੱਲ ਇੱਕ ਅਹਿਮ ਕਦਮ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.