ਵਾਰਡ ਨੰਬਰ 33 ਵਿਚ ਨਵੀਆਂ ਹੋਦੀਆਂ ਬਣਾਉਣ ਦਾ ਕਾਰਜ ਸ਼ੁਰੂ : ਦਵਿੰਦਰ ਮਿੱਕੀ
- by Jasbeer Singh
- February 20, 2025
ਵਾਰਡ ਨੰਬਰ 33 ਵਿਚ ਨਵੀਆਂ ਹੋਦੀਆਂ ਬਣਾਉਣ ਦਾ ਕਾਰਜ ਸ਼ੁਰੂ : ਦਵਿੰਦਰ ਮਿੱਕੀ - ਵਿਧਾਇਕ ਕੋਹਲੀ ਦੀ ਅਗਵਾਈ ਹੇਠ ਹੋ ਰਿਹੈ ਸ਼ਹਿਰ ਦਾ ਸਰਵਪੱਖੀ ਵਿਕਾਸ ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦਵਿੰਦਰ ਪਾਲ ਸਿੰਘ ਮਿਕੀ ਨੇ ਆਖਿਆ ਕਿ ਪਿੱਛਲੇ ਲੰਬੇ ਸਮੇਂ ਤੋਂ ਵਾਰਡ ਨੰਬਰ 33 ਵਿੱਚ ਪੈਂਦੇ (ਵੀਰ ਸਿੰਘ ਧੀਰ ਸਿੰਘ ਕਲੋਨੀ) ਵਿੱਚ ਆ ਰਹੀ ਸੀਵਰੇਜ਼ ਦੀ ਦਿਕੱਤ 'ਤੇ ਨੋਟਿਸ ਲੈਂਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪਹਿਲਾਂ ਹੋਦੀਆਂ ਅਤੇ ਸੀਵਰੇਜ਼ ਪਾਈਪ ਲਾਈਨ ਦੀ ਸਫਾਈ ਕਰਵਾਉਣ ਉਪਰੰਤ ਅੱਜ ਨਵੀਆਂ ਹੋਦੀਆਂ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ । ਦਵਿੰਦਰ ਪਾਲ ਮਿੱਕੀ ਨੇ ਆਖਿਆ ਕਿ ਕੁੱਝ ਥਾਵਾਂ 'ਤੇ ਜਿੱਥੇ ਪਾਈਪ ਲਾਈਨ ਖਰਾਬ ਹੋ ਚੁੱਕੀ ਸੀ, ਉਸ ਜਗ੍ਹਾ ਨਵੀਆਂ ਪਾਈਪਾਂ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ ਅਤੇ ਨਾਲ ਹੀ ਆਪਣੇ ਵਾਰਡ ਵਿੱਚ ਵੱਖ ਵੱਖ ਥਾਵਾਂ 'ਤੇ ਪਈ ਗੰਦਗੀ ਨੂੰ ਰੋਕਣ ਲਈ ਹੈਲਥ ਆਫਿਸਰ ਕਾਰਪੋਰੇਸ਼ਨ ਅਤੇ ਉਨਾਂ ਦੀ ਟੀਮ ਨੂੰ ਨਾਲ ਲੈਕੇ ਦੌਰਾ ਕੀਤਾ ਗਿਆ ਹੈ । ਉਨ੍ਹਾ ਕਿਹਾ ਕਿ ਅੱਜ ਵਾਰਡ ਦੀ ਸਾਫ਼ ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਟੀਮ ਦੀਆਂ ਡਿਊਟੀਆਂ ਵੀ ਨਿਸ਼ਚਿਤ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਸ਼ਹਿਰ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।
