
ਨਹਿਰ ਵਿੱਚ ਪਏ ਪਾੜ ਨੂੰ ਪੂਰਨ ਹਿਤ ਕੰਮ ਜੰਗੀ ਪੱਧਰ ਉੱਤੇ ਜਾਰੀ: ਅਮਿਤ ਬੈਂਬੀ
- by Jasbeer Singh
- June 20, 2025

ਨਹਿਰ ਵਿੱਚ ਪਏ ਪਾੜ ਨੂੰ ਪੂਰਨ ਹਿਤ ਕੰਮ ਜੰਗੀ ਪੱਧਰ ਉੱਤੇ ਜਾਰੀ: ਅਮਿਤ ਬੈਂਬੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਵੱਲੋਂ ਪਾੜ ਪੂਰਨ ਦੇ ਕੰਮ ਦਾ ਜਾਇਜ਼ਾ ਨਹਿਰ ਵਿੱਚ ਪਏ ਪਾੜ ਸਬੰਧੀ ਐੱਸ.ਡੀ.ਐਮ. ਸੁਨਾਮ ਨੂੰ ਪੜਤਾਲ ਕਰਨ ਦੇ ਨਿਰਦੇਸ਼ ਵੱਖੋ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਪਾੜ ਪੂਰਨ ਦੇ ਕੰਮ ਵਿੱਚ ਲੱਗੇ ਲੋਕਾਂ ਲਈ ਮੈਡੀਕਲ ਸੇਵਾ, ਪਾਣੀ ਅਤੇ ਖਾਣੇ ਦੇ ਢੁਕਵੇਂ ਪ੍ਰਬੰਧ ਸੁਨਾਮ, : ਸਬ ਡਵੀਜ਼ਨ ਸੁਨਾਮ ਦੇ ਪਿੰਡ ਖਡਿਆਲ ਨੇੜੇ ਸੁਨਾਮ ਸਬ ਬ੍ਰਾਂਚ ਨਹਿਰ, ਜੋ ਕਿ ਅੱਗੇ ਬੁਢਲਾਡਾ ਜਾਂਦੀ ਹੈ, ਵਿੱਚ ਪਏ ਪਾੜ ਨੂੰ ਪੂਰਨ ਹਿਤ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਤੇ ਨਹਿਰ ਵਿੱਚ ਪਏ ਪਾੜ ਜ਼ਰੀਏ ਖੇਤਾਂ ਵਿੱਚ ਪੈਂਦਾ ਪਾਣੀ ਰੋਕ ਦਿੱਤਾ ਗਿਆ ਹੈ ਤੇ ਪਾੜ ਨੂੰ ਪੂਰੀ ਤਰ੍ਹਾਂ ਪੂਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ ਨੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਹਿਰ ਵਿੱਚ ਪਏ ਪਾੜ ਸਬੰਧੀ ਉਹਨਾਂ ਨੇ ਐੱਸ.ਡੀ.ਐਮ. ਸੁਨਾਮ ਨੂੰ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉੰਕਿ ਇਸ ਨਹਿਰ ਦੇ ਇਕ ਪਾਸੇ ਕਰੀਬ 75 ਫੁੱਟ ਰਸਤਾ ਹੈ, ਜਿਹੜਾ ਕਿ ਕਰੀਬ 115 ਫੁੱਟ ਹੋਣਾ ਚਾਹੀਦਾ ਸੀ ਤੇ ਜਿਹੜੇ ਪਾਸੇ ਨਹਿਰ ਟੁੱਟੀ ਹੈ, ਉਸ ਪਾਸਿਓਂ ਰਸਤਾ ਬਹੁਤ ਹੀ ਜ਼ਿਆਦਾ ਘੱਟ ਹੈ। ਖਦਸ਼ਾ ਹੈ ਕਿ ਨਹਿਰ ਦੀ ਪਟੜੀ ਨੂੰ ਲੋਕਾਂ ਨੇ ਆਪਣੇ ਖੇਤਾਂ ਵਿੱਚ ਰਲਾ ਲਿਆ ਹੈ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਸਬੰਧਤ ਵਿਭਾਗਾਂ ਸਮੇਤ ਵੱਖੋ-ਵੱਖ ਸਮਾਜ ਸੇਵੀ ਸੰਸਥਾਵਾਂ ਵੀ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਦੇ ਰਹੀਆਂ ਹਨ, ਜਿਨ੍ਹਾਂ ਦੇ ਉਹ ਧੰਨਵਾਦੀ ਹਨ । ਪਾੜ ਪੂਰਨ ਦੇ ਕੰਮ ਵਿੱਚ ਲੱਗੇ ਲੋਕਾਂ ਲਈ ਮੈਡੀਕਲ ਸੇਵਾ, ਪਾਣੀ ਅਤੇ ਖਾਣੇ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਰੇਤੇ ਤੇ ਮਿੱਟੀ ਦੀਆਂ ਬੋਰੀਆਂ ਬੇਰਕ ਭਰ ਕੇ ਪਾੜ ਪੂਰਨ ਦਾ ਕੰਮ ਜਾਰੀ ਹੈ। ਉਹ ਖੁਦ ਤੇ ਵੱਖ-ਵੱਖ ਅਧਿਕਾਰੀ ਮੌਕੇ ਉੱਤੇ ਮੌਜੂਦ ਰਹਿ ਕੇ ਕਾਰਜ ਕਰਵਾ ਰਹੇ ਹਨ ਤੇ ਬਹੁਤ ਜਲਦ ਇਹ ਪਾੜ ਪੂਰ ਦਿੱਤਾ ਜਾਵੇਗਾ । ਇਸ ਮੌਕੇ ਐਸ. ਡੀ. ਐਮ. ਸੁਨਾਮ ਸ਼੍ਰੀ ਪ੍ਰਮੋਦ ਸਿੰਗਲਾ, ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.