post

Jasbeer Singh

(Chief Editor)

Patiala News

ਕਿਰਤੀ ਲੋਕ 17 ਦਸੰਬਰ ਨੂੰ ਕਰਨਗੇ ਨਾਭਾ ਵਿਖੇ ਵਿਸਾਲ ਰਾਜਨੀਤਿਕ ਕਾਨਫਰੰਸ ਤੇ ਮਾਰਚ

post-img

ਕਿਰਤੀ ਲੋਕ 17 ਦਸੰਬਰ ਨੂੰ ਕਰਨਗੇ ਨਾਭਾ ਵਿਖੇ ਵਿਸਾਲ ਰਾਜਨੀਤਿਕ ਕਾਨਫਰੰਸ ਤੇ ਮਾਰਚ ਪਟਿਆਲਾ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਮੀਟਿੰਗ ਹਰੀ ਸਿੰਘ ਦੌਣ ਕਲਾਂ, ਅਮਰਜੀਤ ਘਨੌਰ, ਪ੍ਰਲਾਦ ਸਿੰਘ ਨਿਆਲ ਤੇ ਦਰਸ਼ਨ ਬੇਲੂਮਾਜਰਾ ਦੀ ਅਗਵਾਈ ਹੇਠ ਮਿਨੀ ਸੈਕਟਰੀਏਟ ਪਟਿਆਲਾ ਵਿਖੇ ਹੋਈ, ਜਿਸ ਵਿੱਚ ਮਜ਼ਦੂਰਾਂ ,ਕਿਸਾਨਾਂ ,ਮੁਲਾਜ਼ਮਾਂ, ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਵੀ ਨਿਘਰਦੀ ਜਾ ਰਹੀ ਹਾਲਤ ਬਾਰੇ ਅਤੇ ਕਾਰਪੋਰੇਟ ਦੇ ਵੱਧਦੇ ਕਰਮਾਂ ਨੂੰ ਠੱਲ ਪਾਉਣ ਬਾਰੇ ਵਿਚਾਰ ਚਰਚਾ ਹੋਈ ਅਤੇ ਹੱਕ ਮੰਗਦੇ ਲੋਕਾਂ ਤੇ ਪੁਲਿਸ ਜਬਰ ਅਤੇ ਸਰਕਾਰੀ ਤਸ਼ੱਦਦ ਨੂੰ ਠੱਲ ਪਾਉਣ ਲਈ ਫੈਸਲਾ ਕੀਤਾ ਗਿਆ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਿਲੇ ਪਟਿਆਲੇ ਅੰਦਰ ਵੱਡੇ ਪੱਧਰ ਤੇ ਰਾਜਨੀਤਿਕ ਕਾਨਫਰੰਸਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ, ਜਿਸ ਦੀ ਕੜੀ ਤਹਿਤ 17 ਦਸੰਬਰ ਨੂੰ ਡੇਰਾ ਸ੍ਰੀ ਗੁਰੂ ਰਵਿਦਾਸ ਜੀ ਨਾਭਾ ਵਿਖੇ ਵਿਸ਼ਾਲ ਰਾਜਨੀਤਿਕ ਕਾਨਫਰੰਸ ਕਰਕੇ ਮਾਰਚ ਕੀਤਾ ਜਾਵੇਗਾ । ਇਸ ਕਾਨਫਰੰਸ ਨੂੰ ਪਾਰਟੀ ਦੇ ਕੌਮੀ ਆਗੂ ਮੰਗਤ ਰਾਮ ਪਾਸਲਾ ਅਤੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ, ਪੂਰਨ ਚੰਦ ਨਨਹੇੜਾ ਸਮੇਤ ਕਈ ਹੋਰ ਆਗੂ ਸੰਬੋਧਨ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਰਤੀ ਲੋਕਾਂ ਨੂੰ ਇਕੱਤਰ ਕਰਕੇ ਕਾਰਪੋਰੇਟ ਸੈਕਟਰ ਅਤੇ ਸਰਕਾਰ ਦੇ ਜਬਰ ਖਿਲਾਫ ਵਿਆਪਕ ਸੰਘਰਸ਼ ਉਲੀਕਿਆ ਜਾ ਸਕੇ ਨਾਭਾ ਰਾਜਨੀਤਿਕ ਕਾਨਫਰੰਸ ਦੀ ਜਿੰਮੇਵਾਰੀ ਲੈਂਦਿਆਂ ਕਾਮਰੇਡ ਰਫੀਕ ਮੁਹੰਮਦ ,ਗੁਰਮੀਤ ਸਿੰਘ ਕਾਲਾਝਾੜ, ਸੁਖਪਾਲ ਸਿੰਘ ਕਾਦਰਾਬਾਦ, ਜੋਗਾ ਸਿੰਘ ਫੈਜਗੜ੍ਹ, ਮੱਘਰ ਸਿੰਘ ਬਾਬਰਪੁਰ ਤੇ ਸਤਵੰਤ ਸਿੰਘ ਗੁਰਦਿੱਤ ਪੁਰਾ ਨੇਕਿਹਾ ਕਿ ਉਹ ਤਹਿਸੀਲ ਦੀ ਕਾਨਫਰੰਸ ਸਬੰਧੀ ਪੂਰੀਆਂ ਤਿਆਰੀਆਂ ਜ਼ੋਰਾਂ ਨਾਲ ਕਰ ਰਹੇ ਹਨ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਿਲ ਕਰਾਉਣ ਲਈ ਪੂਰਾ ਜੋਰ ਲਾ ਦੇਣਗੇ ।

Related Post