

ਬੋਲੇਪਣ ਤੋਂ ਬਚਾਅ ਅਤੇ ਜਾਗਰੂਕਤਾ ਲਈ ਮਨਾਇਆ ਵਿਸ਼ਵ ਸੁਣਨ ਦਿਵਸ 60 ਸਾਲ ਦੀ ਉਮਰ ਤੋਂ ਬਾਦ ਕੰਨਾਂ ਦੀ ਨਿਯਮਤ ਜਾਂਚ ਜਰੂਰੀ : ਡਾ. ਜਗਪਾਲਇੰਦਰ ਸਿੰਘ ਪਟਿਆਲਾ 3 ਮਾਰਚ : ਬੋਲੇਪਣ ਤੋਂ ਬਚਾਅ ਅਤੇ ਰੋਕਥਾਮ ਦੀ ਜਾਗਰੂਕਤਾ ਲਈ ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੰਨਾਂ ਦੀ ਦੇਖ ਰੇਖ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸੁਣਨ ਦਿਵਸ ਦਾ ਆਯੋਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ । ਇਸ ਮੌਕੇ ਸਿਵਲ ਸਰਜਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾਂ ਦੇ ਅਨੁਸਾਰ ਅੱਜ ਪੁਰੀ ਦੁਨੀਆਂ ਵਿੱਚ ਘੱਟ ਸੁਣਨ ਦੀ ਸ਼ਕਤੀ ਕਾਰਨ ਜੋ ਸੱਮਸਿਆ ਪੈਦਾ ਹੋ ਰਹੀ ਹੈ, ਉਸ ਦਾ ਸਭ ਤੋਂ ਵੱਡਾ ਕਾਰਣ ਲੰਬੇ ਸਮੇਂ ਤੱਕ ਤੇਜ ਅਵਾਜ ਵਿੱਚ ਮਿਉਜਕ ਸੁਣਨਾ ਹੈ ਅਤੇ ਅੱਜ ਦੁਨੀਆਂ ਦੇ 60 ਪ੍ਰਤੀਸ਼ਤ ਯੁਵਾ ਇਸ ਬਿਮਾਰੀ ਨਾਲ ਪ੍ਰਭਾਵਤ ਹੋ ਰਹੇ ਹਨ । ਉਹਨਾਂ ਕਿਹਾ ਕਿ ਜਦੋਂ ਵਿਅਕਤੀ ਸੁਣਨ ਦੀ ਸ਼ਕਤੀ ਖੋਹ ਦਿੰਦਾ ਹੇ ਤਾਂ ਉਸ ਨੁੰ ਜਿਥੇ ਭਾਸ਼ਾ ਸਿੱਖਣ ਵਿੱਚ ਦਿੱਕਤ ਆਉਂਦੀ ਹੈ, ਉਥੇ ਉਸ ਦਾ ਦੁਸਰਿਆਂ ਨਾਲ ਗੱਲਬਾਤ ਕਰਨ ਦਾ ਦਾਇਰਾ ਵੀ ਸੀਮਤ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਕੰਨਾਂ ਵਿੱਚ ਖੂਨ ਵਗਣਾ ਜਾਂ ਦਰਦ ਹੋਣਾ ਗੰਭੀਰ ਮਸਲਾ ਹੋ ਸਕਦਾ ਹੈ । ਕੰਨਾਂ ਵਿੱਚ ਤੇਲ ਜਾਂ ਤਿਖੀਆਂ ਚੀਜਾਂ /ਮਾਚਸ ਦੀ ਤੀਲੀ /ਕੰਨਾਂ ਨੂੰ ਸਾਫ ਕਰਨ ਲਈ ਬਡਜ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ । ਕੰਨਾਂ ਨੁੰ ਨੁਕਸਾਨ ਹੋਣ ਤੋਂ ਬਚਾਉਣ ਲਈ ਕੰਨਾਂ ਨੂੰ ਟੀ. ਵੀ.,ਰੇਡੀਓ, ਈਅਰ ਫੋਨ, ਪਟਾਕੇ, ਉੱਚੀ ਅਵਾਜ ਤੋਂ ਵੀ ਬਚਾਅ ਕੇ ਰੱਖਿਆ ਜਾਵੇ। ਗਰਭ ਅਵਸਥਾ ਦੋਰਾਣ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਈ ਜਾਵੇ । ਨਵ ਜਨਮੇਂ ਬੱਚਿਆਂ ਦਾ ਪੁਰਾ ਟੀਕਾਕਰਨ ਕਰਵਾਏਆ ਜਾਵੇ ਅਤੇ ਕੰਨਾਂ ਦੀਆਂ ਹੋਣ ਵਾਲੀਆਂ ਸਮਸਿਆਂਵਾ ਨੂੰ ਨਜਰ ਅੰਦਾਜ ਨਾ ਕੀਤਾ ਜਾਵੇ । ਉਹਨਾਂ ਕਿਹਾ ਕਿ 60 ਸਾਲ ਦੀ ਉਮਰ ਤੋਂ ਬਾਅਦ ਹਰੇਕ ਬਜੁਰਗ ਨੂੰ ਕੰਨਾਂ ਦੀ ਜਾਂਚ ਕਰਵਾਉਣੀ ਜਰੂਰੀ ਹੈ। ਜੇਕਰ ਬੱਚਾ ਸਕੂਲ ਵਿੱਚ ਪੜਾਈ ਦੋਰਾਣ ਥੋੜੀ ਦੂਰੀ ਤੋਂ ਅਧਿਆਪਕ ਦੀ ਅਵਾਜ ਵੱਲ ਧਿਆਨ ਨਹੀ ਦੇ ਰਿਹਾ ਤਾਂ ਅਜਿਹੇ ਬੱਚਿਆਂ ਦੇ ਕੰਨਾਂ ਦੀ ਡਾਕਟਰ ਤੋਂ ਜਾਂਚ ਕਰਵਾਉਣੀ ਜਰੂਰੀ ਹੈ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸ਼ਲਿਆ ਡਾ.ਵਿਕਾਸ ਗੋਇਲ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਜਿਲ੍ਹਾ ਬੀ. ਸੀ. ਸੀ. ਕੁਆਰਡੀਨੇਟਰ ਜਸਬੀਰ ਕੌਰ, ਬੀ. ਈ. ਈ. ਸ਼ਾਯਾਨ ਜ਼ਫਰ, ਬਿਟੂ ਕੁਮਾਰ, ਨਰਸਿੰਗ ਵਿਦਿਆਰਥੀ ਅਤੇ ਮਰੀਜ ਵੀ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.