post

Jasbeer Singh

(Chief Editor)

Patiala News

ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੀਤੀ ਪੰਚਸ਼ੀਲ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੋਸਾਇਟੀ "ਅਜੀਤਗੜ੍ਹ" ਦੇ ਪਲਾਟਾਂ ਦੇ ਇ

post-img

ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੀਤੀ ਪੰਚਸ਼ੀਲ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੋਸਾਇਟੀ "ਅਜੀਤਗੜ੍ਹ" ਦੇ ਪਲਾਟਾਂ ਦੇ ਇੰਤਕਾਲ ਚੜ੍ਹਾਉਣ ਦੀ ਮੰਗ ਪਟਿਆਲਾ, 23 ਜੂਨ : ਰਿਹਾਇਸ਼ੀ ਕਲੋਨੀ ਦੇ ਵਸਨੀਕ ਸਮਾਜ ਸੇਵਕ ਸੁਰੇਸ਼ ਕੁਮਾਰ ਬਾਂਸਲ ਨੇ ਮੁੱਖਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਦੱਸਿਆ ਕਿ ਇਲਾਕੇ ਦੇ ਵਿਕਾਸ ਲਈ 155.92 ਏਕੜ ਜਮੀਨ ਪੰਚਸ਼ੀਲ ਕੋ.ਆਪ. ਹਾਊਸ ਬਿਲਡਿੰਗ ਸੋਸਾਇਟੀ ਲਿਮਟਿਡ ਨੇ ਖਰੀਦੀ ਸੀ ਇਸ ਜਗਾਹ ਵਿੱਚੋ ਸੋਸਾਇਟੀ ਨੇ ਹਿਸਾ 231.11/248550 ਰਾਹੀਂ ਸੇਲ ਡੀਡ ਨੰਬਰ 2020-21/3/1/1764 ਮਿਤੀ 20.7.2020 ਨੂੰ ਗੁਰਦੇਵ ਸਿੰਘ ਵਾਸੀ ਅਰਬਨ ਅਸਟੇਟ ਫੇਜ਼ 2। ਜਮਾਲਪੁਰ ਲੁਧਿਆਣਾ ਨੂੰ ਵੇਚ ਦਿੱਤਾ ਗਿਆ। ਜਿਸਨੇ ਉਸੇ ਦਿਨ ਇੰਤਕਾਲ ਫੀਸ ਅਦਾ ਕਰ ਦਿੱਤੀ ਸੀ। ਇਸ ਦੇ ਨਾਲ ਹੀ ਗੁਰਦੇਵ ਸਿੰਘ ਨੇ ਇਹ ਜਗਾਹ ਰਾਹੀ ਸੇਲ ਡੀਡ ਨੰ. 2020-21/3/1/2036 ਮਿਤੀ 29.07.2020 ਮੈਨੂੰ ਵੇਚ ਦਿੱਤੀ ਮੈ ਮਿਤੀ 28.07.2020 ਨੂੰ ਇੰਤਕਾਲ ਫੀਸ ਦਾ ਭੁਗਤਾਨ ਕਰ ਦਿਤਾ ਸੀ। ਸੇਲ ਡੀਡ ਅਤੇ ਇੰਤਕਾਲ ਫੀਸ ਦੀ ਕਾਪੀ ਨਾਲ ਸ਼ਾਮਲ ਹੈ ਸੁਰੇਸ਼ ਬਾਂਸਲ ਨੇ ਅੱਗੇ ਕਿਹਾ ਕਿ ਹੁਣ ਜਦੋਂ ਉਹ ਮਾਲ ਵਿਭਾਗ ਤੋਂ ਜਮ੍ਹਾਂਬੰਦੀ ਦੀ ਕਾਪੀ ਲੈਣ ਗਿਆ, ਤਾਂ ਪਤਾ ਲੱਗਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਜ਼ਮੀਨ ਦਾ ਇੰਤਕਾਲ ਅਜੇ ਤੱਕ ਨਹੀਂ ਕੀਤਾ ਹੈ ਜੋਕਿ ਪੂਰੀ ਤਰ੍ਹਾਂ ਨਾਜਾਇਜ ਅਤੇ ਨਾਇਨਸਾਫ਼ੀ ਹੈ। ਇੱਥੇ ਇਹ ਵੀ ਖਾਸ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਇਸ ਕਲੋਨੀ ਦੇ ਪਲਾਟ ਮਾਲਕਾਂ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਇੰਤਕਾਲ ਦੀ ਰਜਿਸਟ੍ਰੇਸ਼ਨ ਲਈ ਜਵਾਬੀ ਬੇਨਤੀਆਂ ਭੇਜੀਆਂ ਸਨ, ਜੋ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ, ਮਾਲ ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੁਆਰਾ ਆਪਣੇ ਪੱਤਰ ਮੀਮੋ ਨੰਬਰ 25/10/2019-::-2 ਮਿਤੀ 25-10-2019 ਰਾਹੀਂ ਡਿਪਟੀ ਕਮਿਸ਼ਨਰ ਐਸਏਐਸ ਨਗਰ ਨੂੰ ਭੇਜੀਆਂ ਗਈਆਂ ਸਨ, ਜਿਨ੍ਹਾਂ ਨੇ ਨਿਯਮਾਂ ਅਨੁਸਾਰ ਇੱਕ ਮਹੀਨੇ ਦੇ ਅੰਦਰ ਕਾਰਵਾਈ ਕਰਨ ਅਤੇ ਮੁੱਖ ਮੰਤਰੀ ਦਫ਼ਤਰ ਅਤੇ ਸਰਕਾਰ ਨੂੰ ਸੂਚਿਤ ਕਰਨ ਦੇ ਆਦੇਸ਼ ਦਿੱਤੇ ਸਨ। (ਸਬੰਧਤ ਪੱਤਰ ਦੀ ਫੋਟੋਕਾਪੀ ਵੀ ਨੱਥੀ ਕੀਤੀ ਗਈ ਹੈ)। ਪਰ ਅੱਜ ਤੱਕ, ਇਸ ਪੱਤਰ `ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਬਿਨੈਕਾਰ ਨੂੰ ਸੂਚਿਤ ਕੀਤਾ ਗਿਆ ਹੈ। ਸੁਰੇਸ਼ ਕੁਮਾਰ ਬਾਂਸਲ ਨੇ ਅੱਗੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਹੁਤ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਪੰਜ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਜਿਸ `ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਨੂੰ ਸੂਚਿਤ ਕੀਤਾ ਗਿਆ ਹੈ। ਓਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਮੀਦ ਜਤਾਈ ਹੈ ਕਿ ਇਹ ਉਹ ਸਰਕਾਰ ਹੈ, ਜਿਸਨੇ ਖਾਸ ਕਰਕੇ ਇਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਤੇ ਲਗਾਮ ਕੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਆਉਂਦੇ ਹੀ ਭ੍ਰਿਸ਼ਟਾਚਾਰ ਦਾ ਗੜ੍ਹ ਬਣ ਗਿਆ ਸੀ। ਕੰਮ ਕਰਵਾਉਣ ਲਈ ਔਨਲਾਈਨ ਸਿਸਟਮ ਲਿਆਂਦਾ ਗਿਆ ਹੈ, ਜਿਸ ਨਾਲ ਭ੍ਰਿਸ਼ਟਾਚਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ। ਇਸ ਨਾਲ ਆਮ ਲੋਕਾਂ ਵਿੱਚ `ਆਪ` ਸਰਕਾਰ ਦਾ ਸਤਿਕਾਰ ਵੀ ਵਧਿਆ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ `ਤੇ ਪੂਰੀ ਤਰ੍ਹਾਂ ਲਗਾਮ ਲਗਾਉਣ ਵਿੱਚ ਸਫਲ ਹੋਵੇਗੀ ਅਤੇ ਇੱਕ ਦਿਨ ਇਸ ਭ੍ਰਿਸ਼ਟ ਰਾਖਸ਼ ਦਾ ਅੰਤ ਹੋ ਜਾਵੇਗਾ। ਅੰਤ ਵਿੱਚ ਸੁਰੇਸ਼ ਬਾਂਸਲ ਨੇ ਇੱਕ ਵਾਰ ਫੇਰ ਮੁਖਮੰਤਰੀ ਅੱਗੇ ਆਪਣੀ ਬੇਨਤੀ ਦੁਹਰਾਈ ਕਿ ਓਹਨਾਂ ਦੀ ਉਪਰੋਕਤ ਸਮੱਸਿਆ ਛੇਤੀ ਤੋਂ ਛੇਤੀ ਹੱਲ ਕੀਤੀ ਜਾਵੇ, ਯਾਨੀ ਕਿ ਉਪਰੋਕਤ ਜ਼ਮੀਨ ਦਾ ਇੰਤਕਾਲ ਜਲਦੀ ਤੋਂ ਜਲਦੀ ਦਰਜ ਕੀਤਾ ਜਾਵੇ ਅਤੇ ਇੰਤਕਾਲ ਦਰਜ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਪੱਤਰ ਦੀ ਪ੍ਰਾਪਤੀ ਬਾਰੇ ਵੀ ਸੂਚਿਤ ਕੀਤਾ ਜਾਵੇ।

Related Post