ਅਸ਼ਲੀਲ ਕੰਟੈਂਟ `ਤੇ ਸਖ਼ਤੀ ਕਾਰਨ `ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ
- by Jasbeer Singh
- January 16, 2026
ਅਸ਼ਲੀਲ ਕੰਟੈਂਟ `ਤੇ ਸਖ਼ਤੀ ਕਾਰਨ `ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ ਨਵੀਂ ਦਿੱਲੀ, 16 ਜਨਵਰੀ 2026 : ਸੋਸ਼ਲ ਮੀਡੀਆ ਪਲੇਟਫਾਰਮ `ਐਕਸ` ਨੇ ਅਸ਼ਲੀਲ ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਯਮਾਂ ਤਹਿ ਇਤਰਾਜਯੋਗ ਕੱਪੜਿਆਂ ਵਿਚ ਫੋੋਟੋਆਂ ਨੂੰ ਐਡਿਟ ਕਰਨ ਤੇ ਹੋਵੇਗੀ ਮੁਕੰਮਲ ਪਾਬੰਦੀ ਕੰਪਨੀ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਚੈਟਬੋਟ `ਗੋਕ` ਲਈ ਨਵੇਂ ਸੁਰੱਖਿਆ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਖਪਤਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਕਾਨੂੰਨੀ ਵਿਵਸਥਾਵਾਂ ਦੀ ਪਾਲਣਾ ਕਰਨਾ ਹੈ। ਨਵੇਂ ਨਿਯਮਾਂ ਤਹਿਤ ਅਸਲੀ ਲੋਕਾਂ ਦੀਆਂ ਇਤਰਾਜ਼ਯੋਗ ਕੱਪੜਿਆਂ ਵਿਚ ਫੋਟੋਆਂ ਨੂੰ ਐਡਿਟ ਕਰਨ `ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਸਾਰੇ ਖਪਤਕਾਰਾਂ `ਤੇ ਲਾਗੂ ਹੋਵੇਗੀ, ਭਾਵੇਂ ਉਹ ਪੇਡ ਹੋਣ ਜਾਂ ਅਨਪੇਡ। ਦੂਜੇ ਪਾਸੇ `ਗੋਕ` ਰਾਹੀਂ ਫੋਟੋਆਂ ਬਣਾਉਣ ਤੇ ਐਡਿਟ ਕਰਨ ਦੀ ਸਹੂਲਤ ਹੁਣ ਸਿਰਫ਼ ਪੇਡ ਖਪਤਕਾਰਾਂ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ। ਟੂਲ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਿਲੇਗੀ ਮਦਦ `ਐਕਸ` ਨੇ ਦੱਸਿਆ ਕਿ ਇਸ ਕਦਮ ਨਾਲ ਟੂਲ ਦੀ ਦੁਰਵਰਤੋਂ ਨੂੰ ਰੋਕਣ ਅਤੇ ਗਲਤ ਇਸਤੇਮਾਲ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਜਾਂ ਖੇਤਰਾਂ ਵਿਚ ਅਜਿਹਾ ਕੰਟੈਂਟ ਕਾਨੂੰਨੀ ਤੌਰ `ਤੇ ਪਾਬੰਦੀਸ਼ੁਦਾ ਹੈ, ਉੱਥੇ ਜੀਓ-ਬਲਾਕਿੰਗ ਲਾਗੂ ਕੀਤੀ ਗਈ ਹੈ ਤਾਂ ਜੋ ਖਪਤਕਾਰ ਬਿਕਨੀ, ਅੰਡਰਵੀਅਰ ਜਾਂ ਇਸੇ ਤਰ੍ਹਾਂ ਦੇ ਇਤਰਾਜ਼ਯੋਗ ਕੱਪੜਿਆਂ ਵਿਚ ਅਸਲੀ ਲੋਕਾਂ ਦੀਆਂ ਫੋਟੋਆਂ ਨਾ ਬਣਾ ਸਕਣ ।
