ਦਿੱਲੀ `ਚ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ
- by Jasbeer Singh
- January 16, 2026
ਦਿੱਲੀ `ਚ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪ ਸ਼ੂਟਰ ਗ੍ਰਿਫ਼ਤਾਰ ਨਵੀਂ ਦਿੱਲੀ, 16 ਜਨਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰੀ ਦਿੱਲੀ `ਚ ਇਕ ਮੁਕਾਬਲੇ ਤੋਂ ਬਾਅਦ ਪੁਲਸ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਰਪ ਸ਼ੂਟਰ ਤੇ ਪੁਲਸ ਕਾਂਸਟੇਬਲ ਦੇ ਲੱਗੀ ਹੈ ਗੋਲੀ ਸੂਤਰਾਂ ਮੁਤਾਬਕ ਮੁਕਾਬਲੇ ਦੌਰਾਨ ਇਕ ਕਥਿਤ ਸ਼ਾਰਪਸ਼ੂਟਰ ਦੀ ਲੱਤ `ਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉੱਥੇ ਹੀ, ਇਕ ਕਾਂਸਟੇਬਲ ਨੂੰ ਵੀ ਗੋਲੀ ਲੱਗੀ ਪਰ ਬੁਲੇਟਪਰੂਫ ਜੈਕਟ ਦੀ ਵਜ੍ਹਾ ਨਾਲ ਉਸ ਦੀ ਜਾਨ ਬਚ ਗਈ। ਪੁਲਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਹਾਲ ਹੀ `ਚ ਬਾਹਰੀ ਦਿੱਲੀ ਸਥਿਤ ਇਕ ਜਿੰਮ `ਚ ਹੋਈ ਫਾਇਰਿੰਗ ਅਤੇ ਪੂਰਬੀ ਦਿੱਲੀ ਦੇ ਵਿਨੋਦ ਨਗਰ `ਚ ਇਕ ਵਪਾਰੀ ’ਤੇ ਹੋਏ ਹਮਲੇ `ਚ ਸ਼ਾਮਲ ਸਨ, ਜਿੱਥੇ ਜਬਰਨ ਵਸੂਲੀ ਲਈ ਦੋਵਾਂ ਨੇ ਗੋਲੀ ਚਲਾਈ ਸੀ।
