
ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਨੇ ਨਵੇਂ ਵਿਦਿਆਰਥੀ ਆਗੂਆਂ ਦੇ ਚੋਣ ਸਮਾਰੋਹ ਦੀ ਮਨਾਈ ਖੁਸ਼ੀ
- by Jasbeer Singh
- May 8, 2025

ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਨੇ ਨਵੇਂ ਵਿਦਿਆਰਥੀ ਆਗੂਆਂ ਦੇ ਚੋਣ ਸਮਾਰੋਹ ਦੀ ਮਨਾਈ ਖੁਸ਼ੀ ਪਟਿਆਲਾ, 8 ਮਈ : ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਨੇ ਅੱਜ ਆਪਣੀ ਇਨਵੇਸਟਿਚਰ ਸੈਰੇਮਨੀ ਮਨਾਈ। ਇਸ ਸਮਾਰੋਹ ਵਿਚ ਸਕੂਲ ਨੇ 2025-26 ਸੈਸ਼ਨ ਲਈ 25 ਵਿਦਿਆਰਥੀਆਂ ਦੀ ਪ੍ਰੀਫੈਕਟ ਟੀਮ ਚੁਣੀ। ਇਹ ਸਮਾਰੋਹ ਕੈਪਟਨ ਅਮਰਿੰਦਰ ਸਿੰਘ ਆਡੀਟੋਰੀਅਮ ਵਿੱਚ ਹੋਇਆ। ਇਸ ਵਿੱਚ ਸਕੂਲ ਦੇ ਅਧਿਕਾਰੀ, ਅਧਿਆਪਕ, ਵਿਦਿਆਰਥੀ ਅਤੇ ਮਾਪੇ ਸ਼ਾਮਲ ਹੋਏ । ਕਾਰਜ ਦੀ ਸ਼ੁਰੂਆਤ ਇਕ ਸ਼ਾਨਦਾਰ ਪਰੇਡ ਨਾਲ ਹੋਈ, ਜਿੱਥੇ ਚੁਣੇ ਹੋਏ ਪ੍ਰੀਫੈਕਟ ਮੰਚ ਤੇ ਆਏ। ਸਕੂਲ ਦੇ ਹੈਡਮਾਸਟਰ ਸ੍ਰੀ ਨਵਿਨ ਕੁਮਾਰ ਦਿਕਸ਼ਿਤ ਨੇ ਉਹਨਾਂ ਨੂੰ ਬੈਜ ਲਾਏ ਤੇ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਉਸ ਤੋਂ ਬਾਅਦ, ਹੈਡਮਾਸਟਰ ਨੇ ਉਹਨਾਂ ਤੋਂ ਸੱਚਾਈ ਅਤੇ ਲਗਨ ਨਾਲ ਕੰਮ ਕਰਨ ਦੀ ਕਸਮ ਲਵਾਈ। ਇਹ ਪ੍ਰੀਫੈਕਟ ਉਹ ਵਿਦਿਆਰਥੀ ਹਨ ਜੋ ਚੰਗੇ ਅਕਾਦਮਿਕ ਨਤੀਜੇ, ਲੀਡਰਸ਼ਿਪ ਗੁਣ ਅਤੇ ਸਕੂਲ ਲਈ ਯੋਗਦਾਨ ਦੇ ਆਧਾਰ ’ਤੇ ਚੁਣੇ ਗਏ। ਇਸ ਵਾਰ ਕ੍ਰਿਤਿਕ ਜੈਨ ਅਤੇ ਰੇਨੀ ਧIਦਲੀ ਨੂੰ ਹੈਡ ਬੋਏ ਤੇ ਹੈਡ ਗਰਲ ਬਣਾਇਆ ਗਿਆ। ਹਰਮਨਮੀਤ ਸਿੰਘ ਬਤਰਾ ਅਤੇ ਪਲਕਦੀਪ ਕੌਰ ਬਰਾਰ ਨੂੰ ਡਿਪਟੀ ਹੈਡ ਬੋਏ ਅਤੇ ਡਿਪਟੀ ਹੈਡ ਗਰਲ ਦੀ ਜ਼ਿੰਮੇਵਾਰੀ ਮਿਲੀ। 25 ਵਿਦਿਆਰਥੀਆਂ ਦੀ ਇਸ ਟੀਮ ਵਿੱਚ ਹਾਊਸ, ਖੇਡਾਂ ਅਤੇ ਹੋਰ ਗਤੀਵਿਧੀਆਂ ਲਈ ਵੀ ਕੈਪਟਨ ਚੁਣੇ ਗਏ। ਅਖੀਰ ਵਿੱਚ, ਹੈਡਮਾਸਟਰ ਨੇ ਇੱਕ ਵਿਸ਼ੇਸ਼ ਅਰਦਾਸ ਕਰਵਾਈ ਅਤੇ ਰਾਸ਼ਟਰੀ ਗੀਤ ਹੋਇਆ। ਇਹ ਸਮਾਂ ਸਕੂਲ ਲਈ ਬਹੁਤ ਮਹੱਤਵਪੂਰਨ ਸੀ, ਜਦੋਂ ਨਵੇਂ ਆਗੂ ਚੁਣੇ ਗਏ ਜੋ ਹੁਣ ਮਨ ਲਾ ਕੇ ਸਕੂਲ ਦੀ ਆਗਵਾਈ ਕਰਨਗੇ