ਪਟਿਆਲਾ ਜ਼ਿਲ੍ਹੇ ਦੇ 110 ਨਵੇਂ ਪਿੰਡਾਂ ਚ ਯੋਗ ਕਲਾਸਾਂ ਦੀ ਸ਼ੁਰੂਆਤ
- by Jasbeer Singh
- June 9, 2025
ਪਟਿਆਲਾ ਜ਼ਿਲ੍ਹੇ ਦੇ 110 ਨਵੇਂ ਪਿੰਡਾਂ ਚ ਯੋਗ ਕਲਾਸਾਂ ਦੀ ਸ਼ੁਰੂਆਤ ਸੀ. ਐਮ. ਦੀ ਯੋਗਸ਼ਾਲਾ ਤਹਿਤ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਜੀਵਨ ਵੱਲ ਇਕ ਹੋਰ ਮਜ਼ਬੂਤ ਕ਼ਦਮ ਪਟਿਆਲਾ 9 ਜੂਨ : ਪੰਜਾਸ ਸਰਕਾਰ ਵੱਲੋਂ ਨੈਚਰੋਪੈਥੀ ਅਤੇ ਯੋਗਾ ਦੇ ਪ੍ਰਚਾਰ-ਪਸਾਰ ਅਤੇ ਤੰਦਰੁਸਤ ਪੰਜਾਬ ਦੀ ਰਚਨਾ ਲਈ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਤੋਂ ਪਟਿਆਲਾ ਜ਼ਿਲ੍ਹੇ ਵਿੱਚ 222 ਕਲਾਸਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ, ਜਿਹਨਾਂ ਦਾ ਸੰਚਾਲਨ 40 ਯੋਗ ਟ੍ਰੇਨਰਾਂ ਵੱਲੋਂ ਕੀਤਾ ਜਾ ਰਿਹਾ ਹੈ । ਇਸ ਯੋਜਨਾਂ ਨੂੰ ਹੋਰ ਅੱਗੇ ਵਧਾਉਂਦਿਆਂ ਪਟਿਆਲਾ ਜ਼ਿਲ੍ਹੇ ਦੇ 110 ਨਵੇਂ ਪਿੰਡਾਂ ਵਿੱਚ 111 ਨਵੀਆਂ ਯੋਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਪਟਿਆਲਾ ਦੇ ਯੋਗ ਸੁਪਰਵਾਈਜ਼ਰ ਰਜਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਜੋ ਇਸ ਮੁਹਿੰਮ ਦੀ ਜ਼ਿਲ੍ਹਾ ਪੱਧਰੀ ਨਿਗਰਾਨੀ ਕਰ ਰਹੇ ਹਨ । ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਯੋਗਾ ਡਿਪਲੋਮਾਂ ਕੋਰਸ ਤਹਿਤ ਉਹ ਵਿਦਿਆਰਥੀ ਜਿਹਨਾਂ ਨੇ ਆਪਣਾ ਪਹਿਲਾ ਟਰਾਈਮੈਸਟਰ ਪੂਰਾ ਕਰ ਲਿਆ ਹੁਣ ਉਹ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਯੋਗ ਕਲਾਸਾਂ ਲੈਣਗੇ । ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਯੋਗ ਕਲਾਸਾਂ ਰਾਹੀਂ ਜ਼ਿਲ੍ਹੇ ਦੇ ਕੁੱਲ 7914 ਮੈਂਬਰ ਜੁੜ ਚੁੱਕੇ ਹਨ । ਯੋਗਾ ਕਲਾਸਾਂ ਨਾਲ ਜੁੜਨ ਦੀ ਇੱਛਾ ਰੱਖਣ ਵਾਲੇ ਨਾਗਰਿਕ ਟੋਲ ਫਰੀ ਨੰਬਰ 76694-00500 ‘ ਤੇ ਕਾਲ ਕਰਕੇ ਜਾਂ ਸਰਕਾਰੀ ਵੈਂਬਸਾਈਟ https://cmdiyogshala.punjab.gov.in ਰਾਹੀਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ । ਊਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰੀ ਯੋਗ ਸੁਪਰਵਾਈਜ਼ਰ ਸ੍ਰੀ ਰਜਿੰਦਰ ਸਿੰਘ ਨਾਲ ਮੋਬਾਇਲ ਨੰਬਰ 8360191012 ‘ ਤੇ ਸੰਪਰਕ ਕਰਕੇ ਵੀ ਵਿਸਥਾਰਿਤ ਜਾਣਕਾਰੀ ਲਈ ਜਾ ਸਕਦੀ ਹੈ ।
