ਬੇਕਾਬੂ ਤੇਜ ਰਫ਼ਤਾਰ ਟਰੱਕ ਦੇ ਨੌਜਵਾਨ ਨੂੰ ਕੁਚਲਣ ਕਾਰਨ ਹਸਪਤਾਲ ਦਾਖਲ ਗੁਰਦਾਸਪੁਰ, 6 ਅਪੈ੍ਰਲ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿਖੇ ਸੜਕ ਤੇ ਜਾ ਰਹੇ ਇਕ ਨੌਜਵਾਨ ਨੂੰ ਬੇਕਾਬੂ ਤੇਜਫ਼ਤਾਰ ਟਰੱਕ ਨੇ ਬੁਰੀ ਤਰ੍ਹਾਂ ਕੁਚਲ ਕੇ ਰੱਖ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਵਿਖੇ ਟਰੱਕ ਵਲੋਂ ਜਿਸ ਨੌਜਵਾਨ ਨੂੰ ਆਪਣੀ ਤੇਜ ਰਫ਼ਤਾਰ ਦੇ ਚਲਦਿਆਂ ਕੁਚਲ ਦਿੱਤਾ ਗਿਆ ਹੈ ਦਾ ਨਾਮ ਹਿਮਾਂਸ਼ੂ ਸੰਗੋਤਰਾ ਹੈ। ਉਕਤ ਨੌਜਵਾਨ ਸਿਰਫ਼ 21 ਸਾਲਾਂ ਦਾ ਹੈ ਤੇ ਟਰੱਕ ਵਲੋਂ ਕੁਚਲੇ ਜਾਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਣ ਤੇ ਇਲਾਜ ਲਈ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਕੀ ਦੱਸਿਆ ਨੌਜਵਾਨ ਦੀ ਭੈਣ ਨੇ ਜਾਣਕਾਰੀ ਮੁਤਾਬਕ ਨੌਜਵਾਨ ਦੀ ਭੈਣ ਰੋਹੀ ਧਵਨ ਨੇ ਦੱਸਿਆ ਕਿ ਟਰੱਕ ਦੇ ਮਾਲਕ ਵਲੋਂ ਉਨ੍ਹਾਂ ਤੱਕ ਪਹੁੰਚ ਕਰਕੇ ਕੇਸ ਦਰਜ ਨਾ ਕਰਵਾਉਣ ਦੀ ਮੰਗ ਨੂੰ ਲੈ ਕੇ 50 ਹਜ਼ਾਰ ਤੱਕ ਦਿੱਤੇ ਜਾ ਰਹੇ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਉਸਦੇ ਭਰਾ ਦਾ ਪੂਰਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ । ਦੱਸਣਯੋਗ ਹੈ ਕਿ ਜਿਸ ਥਾਂ ਤੇ ਘਟਨਾਕ੍ਰਮ ਵਾਪਰਿਆ ਦੀ ਰਿਕਾਰਡਿੰਗ ਵੀ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ । ਪੁਲਸ ਨੇ ਟਰੱਕ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
