ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ
- by Jasbeer Singh
- April 27, 2024
ਪਟਿਆਲਾ, 27 ਅਪ੍ਰੈਲ (ਜਸਬੀਰ)-ਪਟਿਆਲਾ। ਪਟਿਆਲਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸਰਮਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕਜੁੱਟ ਹੋ ਕੇ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਸਾਂਸਦ ਬਣਨ ਤੋਂ ਬਾਅਦ ਉਹ ਖੇਡਾਂ ਅਤੇ ਯੁਵਾ ਗਤੀਵਿਧੀਆਂ ਨੂੰ ਉਤਸਾਹਿਤ ਕਰਨਗੇ। ਐਨ. ਕੇ. ਸਰਮਾ ਅੱਜ ਇੱਥੇ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨ ਚਾਹੁਣ ਤਾਂ ਕਿਸੇ ਵੀ ਮੁਹਿੰਮ ਨੂੰ ਨਵਾਂ ਮੋੜ ਦੇ ਸਕਦੇ ਹਨ। ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਕਈ ਵਿਕਾਸ ਦੀਆਂ ਸਕੀਮਾਂ ਸੁਰੂ ਕੀਤੀਆਂ ਗਈਆਂ ਹਨ। ਸਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਚਾਰ ਵਜੇ ਦੌੜ ਲਗਾਓ ਅਤੇ ਪੰਜ ਲੱਖ ਰੁਪਏ ਇਨਾਮ ਪਾਓ ਸਕੀਮ ਸੁਰੂ ਕੀਤੀ ਸੀ। ਇਸ ਸਕੀਮ ਨਾਲ ਜੁੜ ਕੇ ਡੇਰਾਬੱਸੀ ਇਲਾਕੇ ਦੇ ਹਜਾਰਾਂ ਨੌਜਵਾਨਾਂ ਨੇ ਆਪਣੇ-ਆਪਣੇ ਪਿੰਡਾਂ ਵਿੱਚ ਖੇਡਾਂ ਦਾ ਸਮਾਨ ਲਿਆ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਹੈ। ਸਰਮਾ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਜਿੱਤਣ ਤੋਂ ਬਾਅਦ ਪੂਰੇ ਲੋਕ ਸਭਾ ਹਲਕੇ ਵਿੱਚ ਨੌਜਵਾਨਾਂ ਲਈ ਇਹ ਮੁਹਿੰਮ ਸੁਰੂ ਕੀਤੀ ਜਾਵੇਗੀ। ਉਨ੍ਹਾਂ ਐਸਓਆਈ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਟੀਮਾਂ ਬਣਾ ਕੇ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਕਰਨ। ਇੱਕ ਬੂਥ, ਦਸ ਯੂਥ ਦਾ ਨਾਅਰਾ ਦਿੰਦਿਆਂ ਸਰਮਾ ਨੇ ਕਿਹਾ ਕਿ ਇੱਕ-ਇੱਕ ਬੂਥ ਦਸ-ਦਸ ਨੌਜਵਾਨ ਸੰਭਾਲੇ ਅਤੇ ਚੋਣਾਂ ਤੱਕ ਮਾਈਕ੍ਰੋ ਮੈਨੇਜਮੈਂਟ ਰਾਹੀਂ ਪ੍ਰਚਾਰ ਕਰਨ। ਇਸ ਮੌਕੇ ਐਸਓਆਈ ਹਰਪ੍ਰੀਤ ਸਿੰਘ, ਸਹਿਜ ਸਿੰਘ ਜੈਲਦਾਰ, ਦਿਲਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਸੁਖਮਨਜੀਤ ਸਿੰਘ, ਸਤਨਾਮ ਸਿੰਘ, ਸਿਮਰਪ੍ਰੀਤ ਸਿੰਘ, ਹਰਸਿਤ ਕੁਮਾਰ ਸਮੇਤ ਐਸਓਆਈ ਦੇ ਕਈ ਅਹੁਦੇਦਾਰ ਹਾਜਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.