ਯੂ. ਪੀ. ਹਾਈਵੇਅ 'ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ
- by Jasbeer Singh
- January 7, 2026
ਯੂ. ਪੀ. ਹਾਈਵੇਅ 'ਤੇ ਮੁਟਿਆਰਾਂ ਨੇ ਨਾਗਿਨ ਡਾਂਸ ਕਰ ਕੇ ਬਣਾਈ ਰੀਲ ਉੱਨਾਵ, 7 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਉੱਨਾਵ ਜ਼ਿਲੇ 'ਚ ਕਾਨਪੁਰ-ਲਖਨਊ ਹਾਈਵੇਅ ਮੰਗਲਵਾਰ ਸਵੇਰੇ 2 ਮੁਟਿਆਰਾਂ ਵੱਲੋਂ ਸੜਕ ਵਿਚਕਾਰ ਲੇਟ ਕੇ ਨਾਗਿਨ ਡਾਂਸ ਕਰਦੇ ਹੋਏ ਰੀਲ ਬਣਾਉਣ ਦੀ ਵੀਡੀਓ ਵਾਇਰਲ ਹੋ ਗਈ । ਇਹ 47 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ । ਕਈ ਵਾਹਨਾਂ ਨੂੰ ਲਗਾਉਣੀਆਂ ਪਈਆਂ ਅਚਾਨਕ ਬਰੇਕਾਂ ਸੂਤਰਾਂ ਅਨੁਸਾਰ ਵੀਡੀਓ 'ਚ ਕਾਜਲ ਨਾਂ ਦੀ ਇਕ ਮੁਟਿਆਰ ਤੇਜ਼ ਰਫ਼ਤਾਰ ਵਾਹਨਾਂ ਦੇ ਵਿਚਕਾਰ ਲੇਟ ਕੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ । ਇਸ ਦੌਰਾਨ ਕਈ ਵਾਹਨ ਚਾਲਕਾਂ ਨੂੰ ਅਚਾਨਕ ਬੇਕ ਲਾਉਣੀ ਪਈ, ਜਿਸ ਕਾਰਨ ਸੜਕ 'ਤੇ ਹਾਦਸੇ ਦਾ ਖ਼ਤਰਾ ਵਧ ਗਿਆ । ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪੁਲਸ ਤੋਂ ਹਾਈਵੇਅ 'ਤੇ ਗਸ਼ਤ ਵਧਾਉਣ ਅਤੇ ਵੀਡੀਓ ਦੇ ਆਧਾਰ 'ਤੇ ਮੁਟਿਆਰਾਂ ਦੀ ਪਛਾਣ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
