

ਆਪ ਦੇ ਕੋਲਸਰਾਂ ਲੋਕਾਂ ਦੇ ਕੰਮ ਕਰਾਉਣ ਲਈ ਦਿਰੜ ਪਟਿਆਲਾ, 7 ਅਪ੍ਰੈਲ : ਆਮ ਆਦਮੀ ਪਾਰਟੀ ਦੇ ਕੌਸਲਰ ਲੋਕਾਂ ਦੇ ਕੰਮ ਕਰਾਉਣ ਲਈ ਜਮੀਨੀ ਤੋਰ ਤੇ ਦਿਰੜ ਵਿਖਾਈ ਦੇ ਰਹੇ ਹਨ । ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਅੱਜ ਇਥੇ ਦਾਰੂ ਕੁਟੀਆ ਮਹੁਲਾ ਅਤੇ ਅਮਰ ਦਰਸਨ ਕਲੋਨੀ ਵਿਚ ਕੌਸਲਰ ਰੇਣੁ ਬਾਲਾ ਵਾਰਡ 37 ਵਲੋਂ ਰਾਸ਼ਨ ਕਾਰਡਾਂ ਦੀ ਕੇ ਵਾਈ ਸੀ ਕਰਵਾਈ ਗਈ ਅਤੇ ਸਾਗਰ ਧਾਲੀਵਾਲ ਕੌਸਲਰ ਵਾਰਡ 52 ਦੀ ਅਗਵਾਈ ਹੇਠ ਧੀਰੁ ਨਗਰ ਵਿਖੇ ਸਟਰੀਟ ਲਾਈਟ ਤੇ ਹੋਰ ਕੰਮ ਕਰਵਾਏ ਗਏ । ਮੁਹੱਲਾ ਵਾਸੀਆਂ ਦੇ ਕੰਮਾਂ ਨੂੰ ਪਹਿਲ ਅਤੇ ਦਿੜਤਾ ਨਾਲ ਕਟਨ ਲਈ ਅਸੀਂ ਬਚਨਵੱਧ ਹਾਂ ਕੋਸਲਰਾਂ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਮਾਰਗ ਦਰਸ਼ਨ ਤੇ ਚਲਦਿਆਂ ਮੁਹੱਲਾ ਵਾਸੀਆਂ ਦੇ ਕੰਮਾਂ ਨੂੰ ਪਹਿਲ ਅਤੇ ਦਿੜਤਾ ਨਾਲ ਕਟਨ ਲਈ ਅਸੀਂ ਬਚਨਵੱਧ ਹਾਂ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਹਿੱਤ ਦੇ ਕੰਮਾਂ ਅਤੇ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾਂ ਕਿ ਹਰ ਇਕ ਵਿਅਕਤੀ ਇਨਾ ਸਕੀਮਾਂ ਦਾ ਲਾਭ ਲੈ ਸਕੇ ।