post

Jasbeer Singh

(Chief Editor)

Haryana News

ਅਮਰੀਕਾ `ਚ ਫੂਡ ਸਟੋਰ `ਚ ਲੱਗੀ ਅੱਗ ਵਿਚ ਜਿ਼ੰਦਾ ਸੜੇ ਨੌਜਵਾਨ

post-img

ਅਮਰੀਕਾ `ਚ ਫੂਡ ਸਟੋਰ `ਚ ਲੱਗੀ ਅੱਗ ਵਿਚ ਜਿ਼ੰਦਾ ਸੜੇ ਨੌਜਵਾਨ ਕਰਨਾਲ, 29 ਅਪ੍ਰੈਲ 2026 : ਅਮਰੀਕਾ ਵਿਚ ਬਣੇ ਇਕ ਫੂਡ ਸਟੋਰ ਵਿਚ ਲੱਗੀ ਭਿਆਨਕ ਅੱਗ ਦੇ ਵਿਚ ਕਰਨਾਲ ਤੇ ਮੋਹਾਲੀ ਦੇ ਦੋ ਨੌਜਵਾਨਾਂ ਦੇ ਜਿੰਦਾ ਸੜਨ ਦਾ ਘਟਨਾਕ੍ਰਮ ਵਾਪਰਿਆ ਹੈ। ਕੌਣ ਹਨ ਦੋਵੇਂ ਨੌਜਵਾਨ ਕਰਨਾਲ ਦੇ ਪਿੰਡ ਗੰਗਾਟੇਹੜੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ (22) ਦੀ ਅਮਰੀਕਾ ਵਿਚ ਅੱਗ ਲੱਗਣ ਦੀ ਘਟਨਾ ਕਾਰਨ ਮੌਤ ਹੋ ਗਈ ਹੈ । ਅਮਰੀਕਾ ਦੇ ਟੈਕਸਾਸ ਸੂਬੇ ਵਿਚ ਵਾਪਰੀ ਇਸ ਅੱਗ ਦੀ ਘਟਨਾ ਵਿਚ ਫੂਡ ਸਟੋਰ ਦੇ ਸੰਚਾਲਕ ਅਤੇ ਮੋਹਾਲੀ ਦੇ ਰਹਿਣ ਵਾਲੇ ਵਿਕਰਾਂਤ ਦੀ ਵੀ ਮੌਤ ਹੋਣ ਦੀ ਖ਼ਬਰ ਹੈ । ਕੀ ਦੱਸਿਆ ਮ੍ਰਿਤਕ ਸੁਖਵਿੰਦਰ ਦੇ ਪਿਤਾ ਨੇ ਪਿੰਡ ਗੰਗਾਟੇਹੜੀ ਦੇ ਰਹਿਣ ਵਾਲੇ ਪਿਤਾ ਸ਼ੀਸ਼ਪਾਲ ਨੇ ਦੱਸਿਆ ਕਿ ਉਸਦਾ ਪੁੱਤਰ ਸੁਖਵਿੰਦਰ ਕਰੀਬ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਟੈਕਸਾਸ ਵਿਚ ਇਕ ਫੂਡ ਸਟੋਰ ਵਿਚ ਕੰਮ ਕਰਦਾ ਸੀ । ਭਾਰਤੀ ਸਮੇਂ ਅਨੁਸਾਰ 26 ਅਪ੍ਰੈਲ ਦੀ ਸਵੇਰ ਨੂੰ ਸੁਖਵਿੰਦਰ ਅਤੇ ਸਟੋਰ ਮਾਲਕ ਵਿਕਰਾਂਤ ਕੰਮ ਤੋਂ ਬਾਅਦ ਸਟੋਰ ਵਿਚ ਹੀ ਸੁੱਤੇ ਹੋਏ ਸਨ । ਅਚਾਨਕ ਅੱਗ ਲੱਗਣ ਕਾਰਨ ਦੋਵੇਂ ਇਸ ਦੀ ਲਪੇਟ ਵਿਚ ਆ ਗਏ। ਪੁਲਸ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਬਾਥਰੂਮ ਵਿਚੋਂ ਬਰਾਮਦ ਕੀਤੀਆਂ ਹਨ ।

Related Post

Instagram